HOME ਪਿੰਡ ਮਾਜਰਾ ‘ਚ ਸਫਾਈ ਨਾ ਹੋਣ ਕਾਰਨ ਗਲੀਆਂ ਨਾਲੀਆਂ ਦਾ ਬੁਰਾ ਹਾਲ

ਪਿੰਡ ਮਾਜਰਾ ‘ਚ ਸਫਾਈ ਨਾ ਹੋਣ ਕਾਰਨ ਗਲੀਆਂ ਨਾਲੀਆਂ ਦਾ ਬੁਰਾ ਹਾਲ

4
ਕੈਪਸ਼ਨ :ਪਿੰਡ ਮਾਜਰਾ ਵਿੱਚ ਮਾੜੀ ਸਫਾਈ ਵਿਵਸਥਾ ਅਤੇ ਜਮਾਂ ਹੋਏ ਗੰਦੇ ਪਾਣੀ ਦੀਆਂ ਵੱਖ-ਵੱਖ ਤਸਵੀਰਾਂ। ਤਸਵੀਰ ਹਰਸਿਮਰਨ ਜੋਤ ਸਿੰਘ ਕਲੇਰ

ਸਕੂਲ ਨੇੜੇ ਸੜਕ ‘ਤੇ ਗਲੀ ਵਿੱਚ ਵੱਡੀ ਮਾਤਰਾ ‘ਚ ਜਮਾਂ ਹੋਇਆ ਗੰਦਾ ਪਾਣੀ 

ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ) ਪਿੰਡ  ਮਾਜਰਾ (ਰੈਲਮਾਜਰਾ) ਵਿੱਚ ਸਾਫ ਸਫਾਈ ਦੀ ਮਾੜੀ ਵਿਵਸਥਾ ਅਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗਲੀਆਂ ਨਾਲੀਆਂ ਦਾ ਬੁਰਾ ਹਾਲ ਬਣਿਆ ਹੋਇਆ ਹੈ।  ਪਿੰਡ ਵਾਸੀ ਇਸ ਗੰਦਗੀ ਵਾਲੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਹਨ ਜਦੀ ਕਿ ਗੰਦੇ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਰਕੇ ਸਕੂਲ ਨੂੰ ਜਾਂਦੀ ਸੜਕ ਤੇ ਇੱਕ ਗਲੀ ਵਿੱਚ ਭਾਰੀ ਮਾਤਰਾ ਵਿੱਚ ਗੰਦਾ ਪਾਣੀ ਜਮਾਂ ਹੈ  ਜਿਸ ਨਾਲ ਸਕੂਲ ਜਾਣ ਵਾਲੇ ਬੱਚਿਆਂ ਤੇ ਸਟਾਫ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਥਿਤ ਦੀ ਜਾਣਕਾਰੀ ਮੁਤਾਬਿਕ ਪਿੰਡ ਮਾਜਰਾ (ਰੈਲਮਾਜਰਾ) ਵਿੱਚ ਬੀਤੇ ਕਾਫੀ ਸਮੇਂ ਤੋਂ ਗਲੀਆਂ-ਨਾਲੀਆਂ ਦੀ ਸਫਾਈ ਨਾ ਕਰਵਾਏ ਜਾਣ ਕਾਰਨ ਗੰਦਗੀ ਦੀ ਭਰਮਾਰ ਹੈ ਤੇ ਜਮਾਂ ਹੋਈ ਗੰਦਗੀ ਗੰਦੇ ਪਾਣੀ ਦੀ ਨਿਕਾਸੀ ਵਿੱਚ ਵੀ ਰੁਕਾਵਟ ਪੈਦਾ ਹੋ ਰਹੀ ਹੈ। ਪਿੰਡ ਵਿੱਚ ਸਥਿਤ ਬਾਬਾ ਬਾਲਕ ਨਾਥ ਮੰਦਰ ਕੋਲ ਜਿੱਥੇ ਸੜਕ ਉੱਤੇ ਗੰਦਾ ਪਾਣੀ ਫੈਲਿਆ ਰਹਿੰਦਾ ਹੈ ਉੱਥੇ ਹੀ ਗੰਦਗੀ ਕਾਰਨ ਸ਼ਰਧਾਲੂਆਂ ਨੂੰ ਮੰਦਰ ਵਿਖੇ ਆਉਣ-ਜਾਣ ‘ਚ ਮੁਸ਼ਕਿਲ ਹੁੰਦੀ ਹੈ। ਇਹ ਮੰਦਰ ਚੌਰਸਤੇ ਕੋਲ ਬਣਿਆ ਹੋਇਆ ਹੈ ਜਿੱਥੋਂ ਵੱਖ-ਵੱਖ ਪਿੰਡਾਂ ਦੇ ਲੋਕਾਂ ਦਾ ਵੀ ਆਉਣਾ ਜਾਣਾ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਨੂੰ ਜੋ ਸੜਕ ਜਾਂਦੀ ਹੈ ਅਤੇ ਨਾਲ ਲੱਗਦੀ ਇੱਕ ਗਲੀ ਵਿੱਚ ਪਿੰਡ ਦੇ ਘਰਾਂ ਦਾ ਆ ਰਿਹਾ ਗੰਦਾ ਪਾਣੀ ਕਾਫੀ ਸਮੇਂ ਤੋਂ ਜਮਾਂ ਹੋ ਰਿਹਾ ਹੈ ਜਿੱਥੋਂ ਲੋਕਾਂ ਦਾ ਆਉਣਾ ਜਾਣਾ ਤਾਂ ਮੁਸ਼ਕਿਲ ਹੁੰਦਾ ਹੀ ਹੈ ਨਾਲ ਹੀ ਸਕੂਲ ਖੁੱਲਣ ‘ਤੇ ਬੱਚਿਆਂ ਅਤੇ ਸਟਾਫ ਨੂੰ ਆਉਣ ਜਾਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਪੰਚਾਇਤ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਸਫਾਈ ਦੇ ਨਾਲ ਨਾਲ ਗੰਦੇ ਪਾਣੀ ਦੀ ਨਿਕਾਸੀ ਨੂੰ ਪਹਿਲ ਦੇ ਅਧਾਰ ‘ਤੇ ਕਰਵਾਏ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਪਿੰਡ ਦੇ ਵਿਕਾਸ ਵੱਲ ਪੰਚਾਇਤ ਦਾ ਧਿਆਨ ਨਹੀਂ -ਗੁਰਪ੍ਰੀਤ ਗੁੱਜਰ ਪਿੰਡ ਮਾਜਰਾ ਵਿੱਚ ਚਰਮਰਾਈ ਸਫਾਈ ਵਿਵਸਥਾ ਤੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਗੁੱਜਰ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਤਾਂ ਪਾਰਟੀਬਾਜੀ ਵਿੱਚ ਹੀ ਉਲਝੀ ਹੋਈ ਹੈ ਅਤੇ ਪਿੰਡ ਦੇ ਵਿਕਾਸ ਵੱਲ ਪੰਚਾਇਤ ਦਾ ਕੋਈ ਧਿਆਨ ਨਹੀਂ ਹੈ। ਉਹਨਾਂ ਕਿਹਾ ਕਿ ਨਵੀਂ ਪੰਚਾਇਤ ਬਣੀ ਨੂੰ ਡੇਢ ਸਾਲ ਦਾ ਸਮਾਂ ਹੋ ਗਿਆ ਲੇਕਿਨ ਅਜੇ ਤੱਕ ਪੰਚਾਇਤ ਤੋਂ ਗਲੀਆਂ ਨਾਲੀਆਂ ਦੀ ਸਫਾਈ ਦਾ ਕੰਮ ਵੀ ਨਹੀਂ ਕਰਵਾਇਆ ਜਾ ਸਕਿਆ ਜੋ ਕਿ ਬਹੁਤ ਜਰੂਰੀ ਹੈ। ਕੀ ਕਹਿੰਦੇ ਹਨ ਪਿੰਡ ਦੇ ਸਰਪੰਚ ਸਿਕੰਦਰ ਸਿੰਘ ਪਿੰਡ ਮਾਜਰਾ ਵਿੱਚ ਸਫਾਈ ਤੇ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਜਦੋਂ ਪਿੰਡ ਦੇ ਸਰਪੰਚ ਸਿਕੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਫਾਈ ਵਾਸਤੇ ਨਾ ਤਾਂ ਪੰਚਾਇਤ ਕੋਲ ਕੋਈ ਫੰਡ ਹੈ, ਨਾ ਕੋਈ ਆਮਦਨ ਹੈ ਤੇ ਨਾ ਹੀ ਮਨਰੇਗਾ ਚੱਲ ਰਹੀ ਹੈ ਜਿਸ ਨਾਲ ਸਫਾਈ ਦਾ ਕੰਮ ਕਰਵਾਇਆ ਜਾ ਸਕੇ ਲੇਕਿਨ ਫਿਰ ਵੀ ਉਹ ਆਪਣੇ ਕੋਲੋਂ ਸਫਾਈ ਦੇ ਕੰਮ ਨੂੰ ਕਰਵਾਉਣਗੇ। ਜੋ ਸਕੂਲ ਕੋਲ ਸੜਕ ਅਤੇ ਗਲੀ ਵਿੱਚ ਗੰਦਾ ਪਾਣੀ ਜਮਾਂ ਹੈ ਉਸ ਦਾ ਕਾਰਨ ਇਹ ਹੈ ਕਿ ਜਦੋਂ ਸਕੂਲ ਵਿੱਚ ਮਿੱਟੀ ਪਾਈ ਗਈ ਸੀ ਉਦੋਂ ਸੀਵਰੇਜ ਵਾਲਾ ਪਾਈਪ ਬੰਦ ਹੋ ਗਿਆ ਸੀ ਅਤੇ ਪਾਣੀ ਦਾ ਨਿਕਾਸ ਰੁਕ ਗਿਆ ਸੀ ਜਿਸ ਨੂੰ ਖੁਲਵਾਇਆ ਜਾ ਰਿਹਾ ਹੈ ਅਤੇ ਨਾਲ ਹੀ ਆਰਜੀ ਪਾਈਪ ਪਾ ਕੇ ਬਾਬਾ ਬਾਲਕ ਨਾਥ ਮੰਦਰ ਕੋਲੋਂ ਵੀ ਗੰਦੇ ਪਾਣੀ ਦੀ ਨਿਕਾਸੀ ਕਰਵਾਈ ਜਾ ਰਹੀ ਹੈ ਅਤੇ ਫਰਵਰੀ ਮਹੀਨੇ ਤੱਕ ਪੱਕਾ ਹੱਲ ਹੋ ਜਾਵੇਗਾ। ਉਹਨਾਂ ਕਿਹਾ ਕਿ ਪਿੰਡ ਦੀ ਪੰਚਾਇਤ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਹਰ ਸਮੇਂ ਯਤਨਸ਼ੀਲ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੇਵਾ ਮੁਕਤ ਕਾਨੂੰਗੋ ਪਟਵਾਰੀ ਐਸੋਸੀਏਸ਼ਨ ਬਲਾਚੌਰ ਨੇ ਨਵੇ ਵਰ੍ਹੇ ਨੂੰ ਜੀ ਆਇਆ ਆਖਿਆ
Next articleਮਨਰੇਗਾ ਬਚਾਓ ਸੰਗਰਾਮ” ਤਹਿਤ 9 ਜਨਵਰੀ ਨੂੰ ਦਾਣਾ ਮੰਡੀ ਬਲਾਚੌਰ ਵਿਖੇ ਹੋਣ ਜਾ ਰਹੀ ਵਿਸ਼ਾਲ ਰੈਲੀ- ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ