HOME ਸੇਵਾ ਮੁਕਤ ਕਾਨੂੰਗੋ ਪਟਵਾਰੀ ਐਸੋਸੀਏਸ਼ਨ ਬਲਾਚੌਰ ਨੇ ਨਵੇ ਵਰ੍ਹੇ ਨੂੰ ਜੀ ਆਇਆ...

ਸੇਵਾ ਮੁਕਤ ਕਾਨੂੰਗੋ ਪਟਵਾਰੀ ਐਸੋਸੀਏਸ਼ਨ ਬਲਾਚੌਰ ਨੇ ਨਵੇ ਵਰ੍ਹੇ ਨੂੰ ਜੀ ਆਇਆ ਆਖਿਆ

ਫੋਟੋ ਕੈਪਸ਼ਨ : ਸੇਵਾ ਮੁਕਤ ਕਾਨੂੰਗੋ ਪਟਵਾਰੀ ਐਸੋਸੀਏਸ਼ਨ ਬਲਾਚੌਰ ਇੱਕ ਮੰਚ ਤੇ ਇਕੱਠੇ ਹੋ ਕੇ ਨਵੇਂ ਸਾਲ ਨੂੰ ਮਨਾਉਂਦੇ ਹੋਏ
ਬਲਾਚੌਰ  (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ ) ਸੇਵਾ ਮੁਕਤ ਕਾਨੂੰਗੋ ਪਟਵਾਰੀ ਐਸੋਸੀਏਸ਼ਨ ਤਹਿਸੀਲ ਬਲਾਚੌਰ ਦੀ ਗਿਆਨ ਸਿੰਘ ਭਨੂੰ ਦੀ ਪ੍ਰਧਾਨਗੀ ਹੇਠ ਹੋਈ ਇੱਕ ਵਿਸ਼ੇਸ਼ ਮੀਟਿੰਗ ਵਿੱਚ ਨਵੇ ਵਰ੍ਹੇ 2026 ਨੂੰ ਜੀ ਆਇਆਂ ਆਖਦਿਆਂ ਸੱਭ ਲਈ ਸਿਹਤ ਸਿੱਖਿਆ, ਰੁਜ਼ਗਾਰ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਵੱਖ ਵੱਖ ਬੁਲਾਰਿਆਂ ਨੇ ਜਥੇਬੰਦੀ ਵੱਲੋਂ ਸਮਾਜ ਸੇਵੀ ਕਾਰਜਾਂ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਵੱਧ ਚੜ੍ਹਕੇ ਹਿੱਸਾ ਪਾਉਣ ਦੀ ਗੱਲ ਦੁਹਰਾਈ।ਜਨਰਲ ਸਕੱਤਰ ਮਦਨ ਲਾਲ ਬੇਗਮਪੁਰ ਨੇ ਹਾਜ਼ਰੀਨ ਦਾ ਧੰਨਵਾਦ ਕਰਦੇ ਆਖਿਆ ਪ੍ਰਮਾਤਮਾ ਕਰੇ ਸਾਲ 2026 ਸਾਡੇ ਸਾਰਿਆ ਲਈ ਖੁਸ਼ੀਆਂ ਭਰਿਆਂ ਹੋਵੇ ਸਭ ਇੱਕ ਦੂਜੇ ਨਾਲ ਸਨੇਹ ਪਿਆਰ ਨਾਲ ਰਹਿਣ, ਹਰ ਇੱਕ ਨੂੰ ਰੋਜ਼ਗਾਰ ਮਿਲੇ, ਕੋਈ ਵੀ ਵਿਅਕਤੀ ਭੁੱਖਾ ਪਿਆਸਾ ਨਾ ਸੋਵੇ l ਉਹਨਾਂ ਇਲਾਕੇ ਦੇ  ਨੌਜਵਾਨਾਂ ਨੂੰ ਵੀ ਅਪੀਲ ਕਰਦਿਆਂ ਆਖਿਆ ਕਿ  ਇਹ ਸਾਲ 2026 ਸਾਡੇ ਸਾਰਿਆ ਦੇ ਸਾਹਮਣੇ ਇੱਕ ਕੋਰੇ ਕਾਗਜ਼ ਵਾਂਗੂ ਹੈ, ਅਤੇ ਇਸ ਤੇ ਕਿ ਲਿਖਣਾ ਹੈ, ਇਹ ਫੈਸਲਾ ਸਿਰਫ ਅਸੀ ਆਪ ਤੈਅ ਕਰਨਾ ਹੈ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਪਿਛਲੇ ਸਾਲਾਂ ਵਿੱਚ ਅਸੀਂ ਬਹੁਤ ਕੁਝ ਸਿੱਖਿਆ, ਕਦੇ ਡਿੱਗੇ, ਕਦੇ ਸੰਭਵੇ ਵੀ ਹਾ, ਤੇ ਹੁਣ ਉਠੋ, ਮਿਹਨਤ ਕਰੋ ਅਤੇ ਆਪਣੇ ਅਤੇ ਆਪਣੇ ਮਾਪਿਆ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲੋ । ਇਸ ਸਾਲ ਆਪਣਾ ਕੀਮਤੀ ਸਮਾਂ ਉਸ ਮਾਰਗ ਵੱਲ ਲਗਾਓ ਜੋ ਤੁਹਾਨੂੰ ਘਰ ਪਰਿਵਾਰ ਅਤੇ ਸਮਾਜ ਵਿੱਚ ਬਿਹਤਰ ਇਨਸਾਨ ਬਣਾਵੇ ਤਾਂ ਜੋ ਜਦੋਂ ਵੀ ਤੁਸੀ ਪਿੱਛੇ ਮੁੜਕੇ ਵੇਖੋ ਤਾਂ ਆਪਣੇ ਆਪ ਤੇ ਮਾਣ ਹੋਵੇ ਅਤੇ ਸਮਾਜ ਦੇ ਦੂਜੇ ਨੌਜਵਾਨਾ ਨੂੰ ਨੇਕੀ ਅਤੇ ਸਚਾਈ ਉਪਰ ਚੱਲਣ ਦੀ ਇੱਕ ਚੰਗੀ ਤੇ ਵਧੀਆ ਸੇਦ ਮਿਲ ਸਕੇ ।ਮੀਟਿੰਗ ਵਿੱਚ ਬਲਦੇਵ ਸਿੰਘ ਬੱਲੀ,ਗੁਰਨੇਕ ਸਿੰਘ ਸ਼ੇਰ,ਹਰਚਰਨਜੀਤ ਸਿੰਘ,ਹਰਬੰਸ ਲਾਲ ਜੋਗੇਵਾਲ,ਸੁਰਿੰਦਰ ਕੁਮਾਰ,ਰਾਣਾ ਰਜਿੰਦਰ ਸਿੰਘ,ਜਨਕ ਰਾਜ ਸੰਧੂ,ਸੋਮ ਨਾਥ, ਮਨੋਹਰ ਲਾਲ,ਗੁਰਬਖਸ਼ ਸਿੰਘ ਗੁੱਲਪੁਰ,ਕੁਲਵਿੰਦਰ ਸਿੰਘ ਗੁੱਲਪੁਰ,ਪਿਆਰਾ ਰਾਮ ਕਰਾਵਰ,ਜਗਨ ਨਾਥ  ਗੁੱਲਪੁਰ ਅਤੇ ਪਵਨਜੀਤ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਮ ਆਦਮੀ ਪਾਰਟੀ ਨੇ ਲਾਲ ਚੰਦ ਲਾਲੀ ਰੈਲਮਾਜਰਾ ਨੂੰ ਬਲਾਕ ਕੋਆਰਡੀਨੇਟਰ ਨਿਯੁਕਤ ਕੀਤਾ।
Next articleਪਿੰਡ ਮਾਜਰਾ ‘ਚ ਸਫਾਈ ਨਾ ਹੋਣ ਕਾਰਨ ਗਲੀਆਂ ਨਾਲੀਆਂ ਦਾ ਬੁਰਾ ਹਾਲ