HOME ਮੰਗੂਵਾਲ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਨੂੰ ਮਨਪ੍ਰੀਤ ਉਰਫ ਸਾਬੀ ਦੇ ਪਰਿਵਾਰ ਵਲੋਂ...

ਮੰਗੂਵਾਲ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਨੂੰ ਮਨਪ੍ਰੀਤ ਉਰਫ ਸਾਬੀ ਦੇ ਪਰਿਵਾਰ ਵਲੋਂ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਗਈ,,, ਸਰਬਜੀਤ ਮੰਗੂਵਾਲ

1

ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਮੰਗੂਵਾਲ ਫੁੱਟਬਾਲ ਅਕੈਡਮੀ ਦੇ ਟ੍ਰੇਨਿੰਗ ਸੈਸ਼ਨ ਤੋਂ ਬਾਅਦ ਪਿੰਡ ਦੀ ਟੀਮ ਦੇ ਸਾਬਕਾ ਫੁੱਟਬਾਲ ਖਿਡਾਰੀ ਮਨਪ੍ਰੀਤ ਉਰਫ ਸਾਬੀ ਪੁੱਤਰ ਭੋਲਾਂ ਪੰਡਿਤਾਂ ਦੀ ਵਲੋਂ ਖਿਡਾਰੀਆਂ ਲਈ ਰਿਫਰੈਸ਼ਮੈਂਟ ਭੇਜੀ ਗਈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਅਕੈਡਮੀ ਦੇ ਕੋਚ ਅਤਿੰਦਰ ਮਨੀ ਨੇ ਦੱਸਿਆ ਕਿ ਸਾਬੀ ਪਿੰਡ ਦੀ ਫੁੱਟਬਾਲ ਟੀਮ ਵਿੱਚ ਸਾਡੇ ਨਾਲ ਖੇਡਦਾ ਰਿਹਾ ਹੈ। ਉਸ ਨੇ ਦੋ ਮਹੀਨੇ ਪਹਿਲਾਂ ਵੀ ਵਿਦੇਸ਼ ਤੋਂ ਆ ਕੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਸੀ। ਹੁਣ ਵੀ ਸਾਬੀ ਦੀ ਭੈਣ ਮਨਦੀਪ ਕੌਰ ਉਰਫ ਅੱਕੀ ਰਿਫਰੈਸ਼ਮੈਂਟ ਲੈ ਕੇ ਗਰਾਊਂਡ ਵਿੱਚ ਪੁੱਜੀ ਹੈ। ਅਕੈਡਮੀ ਦੇ ਚੀਫ਼ ਕੋਚ ਸਰਬਜੀਤ ਮੰਗੂਵਾਲ ਨੇ ਭੋਲਾਂ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਪਿੰਡ ਵਿੱਚ ਲੋਕ ਖੇਡਾਂ ਪ੍ਰਤੀ ਬਹੁਤ ਜਾਗਰੂਕ ਹਨ। ਪਿਛਲੇ ਸਮੇਂ ਵਿਚ ਸੋਹਣ ਸਿੰਘ ਖਟਕੜ ਉਰਫ ਸੋਹਣੀ ਵੀ ਅਕੈਡਮੀ ਦੇ ਖਿਡਾਰੀਆਂ ਨੂੰ ਲਗਾਤਾਰ ਰਿਫਰੈਸ਼ਮੈਂਟ ਦਿੰਦੇ ਰਹੇ ਹਨ। ਮੈਂ ਇਹੋ ਜਿਹੇ ਦਾਨੀ ਲੋਕਾਂ ਦਾ ਦਿਲ ਦੀਆਂ ਗਹਿਰਾਈਆ ਤੋਂ ਧੰਨਵਾਦ ਕਰਦਾ ਹਾਂ। ਜਿਸ ਨਾਲ ਬੱਚੇ ਗਰਾਊਂਡ ਵਿੱਚ ਖੇਡਣ ਜਾਣ ਲਈ ਉਤਸ਼ਾਹਿਤ ਹੁੰਦੇ ਹਨ। ਇਸ ਤਰ੍ਹਾਂ ਉਹ ਸਿਹਤ ਪੱਖੋਂ ਤੰਦਰੁਸਤ ਰਹਿੰਦੇ ਹਨ ਅਤੇ ਗਲਤ ਅਲਾਮਤਾਂ ਤੋਂ ਵੀ ਬਚ ਜਾਂਦੇ ਹਨ। ਯਾਦਗਾਰੀ ਤਸਵੀਰ ਵਿੱਚ ਅਕੈਡਮੀ ਦੇ ਲੜਕੇ-ਲੜਕੀਆਂ ਦੇ ਨਾਲ ਮਨਦੀਪ ਕੌਰ ਉਰਫ ਅੱਕੀ ਵੀ ਸ਼ਾਮਿਲ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਾਬਾ ਸਾਹਿਬ ਦੇ ਸਨਮਾਨ ਵਿੱਚ ਬਸਪਾ ਪੰਜਾਬ ਪੂਰੀ ਤਰ੍ਹਾਂ ਸੰਘਰਸ਼ ਕਰ ਰਹੀ ਹੈ ਧਰਨਾ ਦਿਨ ਰਾਤ ਦਾ ਜਾਰੀ
Next articleਮੈਡਮ ਵੰਦਨਾ ਚੌਹਾਨ ਜ਼ਿਲ੍ਹਾ ਖੇਡ ਅਫ਼ਸਰ ਐੱਸ ਬੀ ਐੱਸ ਨਗਰ (ਨਵਾਂਸ਼ਹਿਰ) ਵਲੋਂ ਖੇਡ ਵਿੰਗਾਂ ਲਈ ਖੁਰਾਕ ਭੇਜਣੀ ਸ਼ੁਰੂ ਕੀਤੀ ਗਈ,,, ਸਰਬਜੀਤ ਮੰਗੂਵਾਲ