HOME ਮੈਡਮ ਵੰਦਨਾ ਚੌਹਾਨ ਜ਼ਿਲ੍ਹਾ ਖੇਡ ਅਫ਼ਸਰ ਐੱਸ ਬੀ ਐੱਸ ਨਗਰ (ਨਵਾਂਸ਼ਹਿਰ) ਵਲੋਂ...

ਮੈਡਮ ਵੰਦਨਾ ਚੌਹਾਨ ਜ਼ਿਲ੍ਹਾ ਖੇਡ ਅਫ਼ਸਰ ਐੱਸ ਬੀ ਐੱਸ ਨਗਰ (ਨਵਾਂਸ਼ਹਿਰ) ਵਲੋਂ ਖੇਡ ਵਿੰਗਾਂ ਲਈ ਖੁਰਾਕ ਭੇਜਣੀ ਸ਼ੁਰੂ ਕੀਤੀ ਗਈ,,, ਸਰਬਜੀਤ ਮੰਗੂਵਾਲ

1

ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ )ਖੇਡ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐੱਸ ਬੀ ਐੱਸ ਨਗਰ ਦੇ ਸਪੋਰਟਸ ਅਫ਼ਸਰ ਮੈਡਮ ਵੰਦਨਾ ਚੌਹਾਨ ਪੂਰੀ ਤਰ੍ਹਾਂ ਸਰਗਰਮ ਹਨ। ਜ਼ਿਲ੍ਹੇ ਵਿੱਚ ਚੱਲ ਰਹੀਆਂ ਵੱਖ-ਵੱਖ ਖੇਡਾਂ ਦੀਆਂ ਅਕੈਡਮੀਆਂ ਦੇ ਡੇ-ਸਕਾਲਰ ਵਿੰਗਾਂ ਲਈ ਚੁਣੇ ਗਏ ਲੜਕੇ-ਲੜਕੀਆਂ ਵਾਸਤੇ ਪਿਛਲੇ ਹਫਤੇ ਤੋਂ ਖੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਪ੍ਰੋਸੈਸਿੰਗ ਨੂੰ ਸ਼ੁਰੂ ਕਰਨ ਲਈ ਸੁਪਰਡੈਂਟ ਅੰਜੂ ਮਾਹਲ, ਫੁੱਟਬਾਲ ਕੋਚ ਜਸਵੀਰ ਜੱਸੀ ਪਟਿਆਲਾ, ਸੇਵਾਦਾਰ ਸੱਤਪਾਲ, ਡਾਇਟ ਪ੍ਰੋਵਾਈਡਰ ਸੰਨੀ ਸਮੇਤ ਪ੍ਰਦੀਪ ਪੂੰਨੀਆ ਸਾਰੇ ਹੀ ਤਹਿ ਦਿਲੋਂ ਤਇਨਾਤ ਕੀਤੇ ਗਏ ਹਨ।
ਇਸ ਬਾਰੇ ਮਾਹਲ ਗਹਿਲਾਂ ਫੁੱਟਬਾਲ ਅਕੈਡਮੀ ਦੇ ਕੋਚ ਸਰਬਜੀਤ ਮੰਗੂਵਾਲ, ਅਕੈਡਮੀ ਦੇ ਪ੍ਰਧਾਨ ਪਹਿਲਵਾਨ ਸੰਦੀਪ ਸਿੰਘ ਸਰਪੰਚ ਨੇ ਸਾਂਝੇ ਤੌਰ ਤੇ ਸਾਰੀ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡਾਂ ਦੇ ਖੇਡ ਪ੍ਰੇਮੀਆਂ ਐਨ ਆਰ ਆਈਜ ਦੇ ਸਹਿਯੋਗ ਨਾਲ ਬੱਚੇ ਵੱਖ-ਵੱਖ ਖੇਡਾਂ ਦੀਆਂ ਅਕਾਦਮੀਆਂ ਵਿੱਚ ਪ੍ਰੈਕਟਿਸ ਕਰ ਰਹੇ ਹਨ। ਪਿੰਡਾਂ ਦੇ ਇਹ ਸਾਰੇ ਖਿਡਾਰੀ ਬਿਲਕੁੱਲ ਗਰੀਬ, ਮਜ਼ਦੂਰ, ਕਿਸਾਨਾਂ ਦੇ ਬੱਚੇ ਹਨ। ਜੋ ਆਪਣੇ ਬੱਚਿਆਂ ਨੂੰ ਤਾਕਤਵਰ ਖੁਰਾਕ ਨਹੀਂ ਦੇ ਸਕਦੇ। ਜਦੋਂ ਸਪੋਰਟਸ ਵਿਭਾਗ ਵਲੋਂ ਇਨ੍ਹਾਂ ਖਿਡਾਰੀਆਂ ਨੂੰ ਢੁੱਕਵੀਂ ਖੁਰਾਕ ਮੁਹੱਈਆ ਹੋ ਜਾਵੇ ਤਾਂ ਸੋਨੇ ਤੇ ਸੁਹਾਗੇ ਦੀ ਗੱਲ ਹੋ ਜਾਂਦੀ ਹੈ। ਇਸ ਲਈ ਸਾਡੇ ਜ਼ਿਲ੍ਹੇ ਦੇ ਡੀ ਐੱਸ ਓ ਮੈਡਮ ਵੰਦਨਾ ਚੌਹਾਨ ਪੂਰੀ ਤਨਦੇਹੀ ਤੇ ਜਿੰਮੇਵਾਰੀ ਦੇ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰਬਲ ਇੱਛਾ ਰੱਖਦੇ ਹਨ। ਜਿਸ ਕਰਕੇ ਖਿਡਾਰੀ ਪੂਰੇ ਉਤਸ਼ਾਹ ਦੇ ਨਾਲ ਮਿਹਨਤ ਕਰਕੇ ਉੱਚੀਆਂ ਪੁਲਾਂਘਾਂ ਪੁੱਟਦੇ ਹੋਏ ਆਪਣੇ ਪੇਰੈਂਟਸ ਤੇ ਇਲਾਕੇ ਦਾ ਨਾਂ ਰੌਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਫਿਟਨੈੱਸ ਨੂੰ ਮੁੱਖ ਰੱਖਦੇ ਹੋਏ ਕੁਸ਼ਤੀ ਅਕੈਡਮੀ ਦੇ ਲੜਕੇ-ਲੜਕੀਆਂ ਨੂੰ ਲੈ ਕੇ ਕੁਸ਼ਤੀ ਕੋਚ ਪਹਿਲਵਾਨ ਤਰਸੇਮ ਸਿੰਘ ਅਤੇ ਜੋਗਿੰਦਰ ਸਿੰਘ ਏ ਐੱਸ ਆਈ ਵੀ ਗਰਾਊਂਡ ਵਿੱਚ ਆਉਂਦੇ ਹਨ। ਸੋ ਅਸੀਂ ਸਾਰੇ ਹੀ ਤਹਿ ਦਿਲੋਂ ਮੈਡਮ ਵੰਦਨਾ ਚੌਹਾਨ ਦੇ ਸ਼ੁਕਰਗੁਜ਼ਾਰ ਹਾਂ। ਇਸ ਮੌਕੇ ਖਿਡਾਰੀਆਂ ਨੂੰ ਡਾਈਟ ਵੰਡਣ ਸਮੇਂ ਯਾਦਗਾਰੀ ਤਸਵੀਰਾਂ ਵੀ ਖਿੱਚੀਆਂ ਗਈਆਂ ,,, ਸਰਬਜੀਤ ਮੰਗੂਵਾਲ.

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮੰਗੂਵਾਲ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਨੂੰ ਮਨਪ੍ਰੀਤ ਉਰਫ ਸਾਬੀ ਦੇ ਪਰਿਵਾਰ ਵਲੋਂ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਗਈ,,, ਸਰਬਜੀਤ ਮੰਗੂਵਾਲ
Next articleਵਿਸ਼ਵ ਆਬਾਦੀ ਦਿਵਸ ਮੌਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਸੈਮੀਨਾਰ ਆਯੋਜਿਤ