(ਸਮਾਜ ਵੀਕਲੀ) ਅੱਜ ਦੇ ਤੇਜ਼ ਰਫ਼ਤਾਰ ਯੁੱਗ ਵਿੱਚ ਮਨੁੱਖ ਦੀ ਸਹਿਣਸ਼ੀਲਤਾ ਦਿਨੋਂ ਦਿਨ ਘਟਦੀ ਜਾ ਰਹੀ ਹੈ। ਛੋਟੇ–ਛੋਟੇ ਵਿਚਾਰਕ ਫਰਕ, ਰੋਜ਼ਮਰਾ ਦੀਆਂ ਮੁਸ਼ਕਲਾਂ, ਜਾਂ ਝਲਕਦੇ ਗੁੱਸੇ ਦੀ ਇੱਕ ਲਹਿਰ ਵੀ ਰਿਸ਼ਤਿਆਂ, ਬਹਿਸਾਂ ਅਤੇ ਸਮਾਜਕ ਸਾਂਝ ਨੂੰ ਚੁਣੌਤੀ ਦੇ ਰਹੀ ਹੈ। ਜਿੱਥੇ ਪਹਿਲਾਂ ਗੱਲਬਾਤ ਅਤੇ ਸਮਝੌਤਾ ਹੱਲ ਹੋਇਆ ਕਰਦੇ ਸਨ, ਉੱਥੇ ਹੁਣ ਤਕਰਾਰ ਅਤੇ ਤਣਾਅ ਹਾਵੀ ਦਿਖਾਈ ਦੇ ਰਹੇ ਹਨ। ਸਹਿਣਸ਼ੀਲਤਾ ਸਿਰਫ਼ ਕਿਸੇ ਹੋਰ ਦੀ ਰਾਇ ਨੂੰ ਮੰਨਣ ਦਾ ਨਾਮ ਨਹੀਂ, ਇਹ ਮਨ ਦੀ ਵੱਡੀ ਸੋਚ ਅਤੇ ਵਿਸ਼ਾਲਤਾ ਦੀ ਨਿਸ਼ਾਨੀ ਹੈ। ਜਦੋਂ ਇਹ ਘਟਦੀ ਹੈ, ਅਹੰਕਾਰ, ਗਲਤਫ਼ਹਿਮੀ ਅਤੇ ਦੂਰੀਆਂ ਵੱਧਦੀਆਂ ਹਨ। ਇਸ ਦਾ ਨੁਕਸਾਨ ਸਿਰਫ਼ ਵਿਅਕਤੀਗਤ ਜੀਵਨ ਤੱਕ ਸੀਮਿਤ ਨਹੀਂ ਰਹਿੰਦਾ, ਇਹ ਸਮਾਜ ਦੀ ਸ਼ਾਂਤੀ ਅਤੇ ਤਰੱਕੀ ਉੱਤੇ ਵੀ ਪ੍ਰਭਾਵ ਪਾਉਂਦਾ ਹੈ। ਲੋੜ ਹੈ ਕਿ ਅਸੀਂ ਰੋਜ਼ਾਨਾ ਜੀਵਨ ਵਿੱਚ ਧੀਰਜ, ਸੁਣਨ ਦੀ ਕਲਾ ਦੀ ਆਦਤ ਪਾਈਏ। ਸਮਾਜ ਤਦ ਹੀ ਸੁੰਦਰ ਬਣੇਗਾ ਜਦੋਂ ਸਹਿਣਸ਼ੀਲਤਾ ਆਪਣੇ ਸਥਾਨ ‘ਤੇ ਮੁੜ ਆਵੇਗੀ।
ਮੰਜੂ ਰਾਇਕਾ
ਭਿੰਡਰਾਂ (ਸੰਗਰੂਰ)



