HOME ਮਹਿਫ਼ਿਲਾਂ 

ਮਹਿਫ਼ਿਲਾਂ 

ਮੰਜੂ ਰਾਇਕਾ
 (ਸਮਾਜ ਵੀਕਲੀ)  
ਮੈਂ ਵਿਚ ਮਹਿਫ਼ਿਲਾਂ ਕਦੇ ਬੋਲਣਾ ਨਹੀਂ ਸਿੱਖਿਆ,
ਦਿਲ ਦੇ ਰਾਜ਼ਾਂ ਨੂੰ ਖੋਲ੍ਹਣਾ ਨਹੀਂ ਸਿੱਖਿਆ।
ਲੋਕ ਹੱਸਦੇ ਰਹੇ ਮੇਰੀ ਚੁੱਪ ਦੇ ਮਾਇਨੇ ਤੇ,
ਮੈਂ ਤਾਂ ਦਰਦ ਨੂੰ ਕਦੇ ਰੋਲਣਾ ਨਹੀਂ ਸਿੱਖਿਆ।
ਜ਼ਿੰਦਗੀ ਨੇ ਦਿੱਤੇ ਸਵਾਲ ਬੇਅੰਤ ਮੈਨੂੰ,
ਪਰ ਮੈਂ ਜਵਾਬਾਂ ਨੂੰ ਤੋਲਣਾ ਨਹੀਂ ਸਿੱਖਿਆ।
ਉਹ ਗਿਲੇ ਜੋ ਰੂਹ ਤਕ ਚੁੱਭਦੇ ਰਹੇ,
ਮੈਂ ਕਿਸੇ ਦੇ ਅੱਗੇ ਰੋਣਾ ਨਹੀਂ ਸਿੱਖਿਆ।
ਸਮਾਂ ਬੀਤ ਗਿਆ, ਚਿਹਰਾ ਬਦਲ ਗਿਆ ਸਾਰਾ,
ਪਰ ਮੈਂ ਨਕਾਬਾਂ ਨੂੰ ਢੋਲਣਾ ਨਹੀਂ ਸਿੱਖਿਆ।
ਮੈਂ ਵਿਚ ਮਹਿਫ਼ਲਾਂ ਕਦੇ ਬੋਲਣਾ ਨਹੀਂ ਸਿੱਖਿਆ,
ਕਿਉਂਕਿ ਮੈਂ ਸੱਚ ਨੂੰ ਕਦੇ ਖੋਲ੍ਹਣਾ ਨਹੀਂ ਸਿੱਖਿਆ।
ਮੰਜੂ ਰਾਇਕਾ 
ਸੰਗਰੂਰ 
Previous articleਸਹਿਣਸ਼ੀਲਤਾ ਦਾ ਘਟਦਾ ਸਫ਼ਰ
Next articleਅਵਿਕ ਭਾਟੀਆ ਦਾ ‘ ਪ੍ਰਾਈਡ ਆਫ਼ ਪੰਜਾਬ’ ਐਵਾਰਡ ਨਾਲ਼ ਕੀਤਾ ਸਨਮਾਨ