HOME ਸੇਵਾ ਕੇਂਦਰਾਂ ਦੀ ਸੱਚਾਈ

ਸੇਵਾ ਕੇਂਦਰਾਂ ਦੀ ਸੱਚਾਈ

ਸੇਵਾ ਕੇਂਦਰ
   (ਸਮਾਜ ਵੀਕਲੀ)  ਸੇਵਾ ਕੇਂਦਰ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਬਣਾਏ ਗਏ ਹਨ, ਪਰ ਅਕਸਰ ਇੱਥੇ ਲੋਕਾਂ ਦਾ ਹਾਲ ਬੁਰਾ ਹੀ ਨਜ਼ਰ ਆਉਂਦਾ ਹੈ। ਘੰਟਿਆਂ ਦੀ ਲਾਈਨ, ਧੁੱਪ–ਠੰਢ ਦਾ ਸਾਮ੍ਹਣਾ, ਅਤੇ ਕੰਮ ਕਿਵੇਂ ਹੋਵੇਗਾ ਇਸਦੀ ਕੋਈ ਪੱਕੀ ਗੱਲ ਨਹੀਂ। ਸਭ ਤੋਂ ਵੱਡੀ ਤਕਲੀਫ਼ ਤਾਂ ਅਧਿਕਾਰੀਆਂ ਦੇ ਵਿਵਹਾਰ ਨਾਲ ਹੁੰਦੀ ਹੈ। ਕਈ ਅਧਿਕਾਰੀ ਲੋਕਾਂ ਦੀਆਂ ਗੱਲਾਂ ਸੁਣਨ ਦੀ ਬਜਾਇ ਉਨ੍ਹਾਂ ਨੂੰ ਹੇਠਾਂ ਵੇਖਦੇ ਹਨ। ਕਦੇ ਕਾਗਜ਼ ਘੱਟ, ਕਦੇ ਸਿਸਟਮ ਬੰਦ, ਕਦੇ “ਕੱਲ੍ਹ ਆ ਜਈਓ” ਇਹ ਸ਼ਬਦ ਲੋਕਾਂ ਲਈ ਰੋਜ਼ ਦੀ ਕਹਾਣੀ ਬਣ ਚੁੱਕੇ ਹਨ। ਜਿਹੜੇ ਬਜ਼ੁਰਗ, ਮਹਿਲਾਵਾਂ ਜਾਂ ਮਜ਼ਦੂਰ ਕਿਸਮ ਦੇ ਲੋਕ ਆਉਂਦੇ ਹਨ, ਉਹਨਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਝੇਲਣੀਆਂ ਪੈਂਦੀਆਂ ਹਨ। ਅਸਲ ਵਿੱਚ, ਸੇਵਾ ਕੇਂਦਰਾਂ ਦਾ ਮਕਸਦ ਸੁਵਿਧਾ ਦੇਣਾ ਸੀ, ਪਰ ਜਿੱਥੇ ਇਨਸਾਨੀਅਤ ਦੀ ਘਾਟ ਹੋਵੇ, ਓਥੇ ਸਿਸਟਮ ਕਿੰਨਾ ਵੀ ਅੱਗੇ ਹੋਵੇ, ਲੋਕਾਂ ਨੂੰ ਤਕਲੀਫ਼ਾਂ ਹੀ ਮਿਲਦੀਆਂ ਹਨ। ਜੇ ਅਧਿਕਾਰੀ ਆਪਣੇ ਰਵੱਈਏ ਨੂੰ ਨਰਮ ਅਤੇ ਜ਼ਿੰਮੇਵਾਰ ਬਣਾਉਣ, ਤਾਂ ਸੇਵਾ ਕੇਂਦਰ ਸੱਚਮੁੱਚ “ਸੇਵਾ” ਦਾ ਕੇਂਦਰ ਬਣ ਸਕਦੇ ਹਨ।
ਮੰਜੂ ਰਾਇਕਾ 
ਰਣਬੀਰ ਕਾਲਜ਼ ਸੰਗਰੂਰ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਕਾਮਯਾਬੀ ਕਿਵੇਂ ਪ੍ਰਾਪਤ ਕਰੀਏ?
Next articleਸਹਿਣਸ਼ੀਲਤਾ ਦਾ ਘਟਦਾ ਸਫ਼ਰ