ਇੰਟਰਨੈਟ

ਸੋਨੀ ਰਾਣੀ

(ਸਮਾਜਵੀਕਲੀ)

ਸਮੇਂ ਦੇ ਨਾਲ ਨਾਲ ਜਿੱਥੇ ਦੇਸ਼
ਤਰੱਕੀ ਕਰਦੇ ਹਨ । ਉੱਥੇ ਆਧੁਨਿਕ
ਯੰਤਰਾਂ ਦੀ ਵਰਤੋਂ ਹੁੰਦੀ ਰਹਿੰਦੀ ਹੈ ।
ਜਿਹੜੀ ਕੀ ਸਮੇਂ ਦੀ ਜਰੂਰਤ ਨੂੰ ਪੂਰਾ
ਕਰਦੀ ਹੈ । ਯੰਤਰਾਂ ਕਰਕੇ ਅੱਜਕਲ੍ਹ
ਦੁਨੀਆਂ ਅਸਾਨੀ ਨਾਲ ਇੱਕ ਦੂਜੇ ਦੇ
ਨੇੜੇ ਆ ਰਹੇ ਹਨ ।
ਇਹਨਾਂ ਯੰਤਰਾਂ ਵਿੱਚੋ ਇੰਟਰਨੈੱਟ ਸਭ
ਤੋ ਉੱਤਮ ਮੰਨਿਆ ਜਾਂਦਾ ਹੈ। ਅੱਜਕਲ੍ਹ
ਇੰਟਰਨੈੱਟ ਹਰ ਇਕ ਆਦਮੀ ਦੀ
ਜਰੂਰਤ ਬਣ ਚੁੱਕਿਆ ਹੈ । ਇੰਟਰਨੈੱਟ
ਰਹੀ ਮਨੁੱਖ ਆਪਣੀ ਤਰੱਕੀ ਦੇ ਨਵੇਂ
ਨਵੇਂ ਰਾਹ ਲੱਭਦਾ ਹੈ ਤੇ ਅਸਾਨੀ
ਨਾਲ ਤਰੱਕੀ ਕਰ ਵੀ ਲੈਦਾ ਹੈ ।
ਅੱਜਕਲ੍ਹ ਇੰਟਰਨੈੱਟ ਹਰ ਆਦਮੀ
ਔਰਤ ਦੀ ਜਰੂਰਤ ਬਣ ਚੁੱਕਿਆ ਹੈ ।
ਜਿੱਥੇ ਆਪਣੇ ਔਖੇ ਔਖੇ ਕੰਮ ਅਸਾਨੀ
ਤੇ ਘੱਟ ਸਮੇਂ ਵਿੱਚ ਕਰ ਲੈਂਦਾ ਹੈ ।
ਇੰਟਰਨੈੱਟ ਦੀ ਵਰਤੋਂ ਸਕੂਲਾਂ, ਕਾਲਜਾਂ,
ਬੈਕਾਂ , ਦਫਤਰਾਂ, ਆਦਿ ਵਿੱਚ ਕੋਈ
ਵੀ ਕੰਮ ਕਰਨਾ ਅਸਾਨ ਨਹੀ ਹੁੰਦਾ
ਹੈ । ਇਹ ਘੱਟ ਸਮੇਂ ਵਿੱਚ ਕੰਮ ਨੂੰ
ਪੁਰਾ ਕਰ ਦਿੰਦਾ ਹੈ । ਇੰਟਰਨੈਟ ਨੇ
ਹਰ ਆਦਮੀ ਦੇ ਜੀਵਨ ਨੂੰ
ਬਦਲ ਦਿੱਤਾ ਹੈ ।
ਪਰ ਜਿਸ ਤਰ੍ਹਾਂ ਇੰਟਰਨੈੱਟ ਦੀ ਵਰਤੋਂ
ਵੱਧ ਰਹੀ ਹੈ । ਲੋਕਾਂ ਆਪਣੇ ਆਪਸੀ
ਰਿਸ਼ਤਿਆਂ ਤੋ ਦੂਰ ਹੁੰਦੇ ਜਾ ਰਹੇ
ਹਨ ਅਤੇ ਆਪਣੇ ਪੁਰਾਣੇ ਸਭਿਆਚਾਰ
ਨੂੰ ਭੁੱਲ ਵੀ ਰਹੇ ਹਨ । ਜਿਹੜੀ ਕੀ
ਆਉਣ ਵਾਲੇ ਸਮੇਂ ਲਈ ਹਾਨੀਕਾਰਕ
ਹੋ ਸਕਦਾ ਹੈ । ਇਸ ਤੋ ਇਲਾਵਾ
ਪੁਰਾਣੇ ਸਮੇਂ ਚਿੱਠੀਆਂ , ਟੇਲੀਗਰਾਮ
ਆਦਿ ਰਹੀ ਲੋਕ ਇੱਕ ਦੂਜੇ ਨਾਲ
ਜੁੜੇ ਰਹਿੰਦੇ ਸਨ । ਅੱਜਕਲ੍ਹ ਉਹ
ਸਭ ਕੁੱਝ ਅਲੋਪ ਹੋ ਚੁੱਕਿਆ ਹੈ ।
ਇਨਸਾਨੀ ਰਿਸ਼ਤੇ ਸਿਰਫ਼ ਮੈਸਿਜ ਤੱਕ
ਹੀ ਸੀਮਿਤ ਹੋਣ ਲੱਗੇ ਹਨ । ਜਿਨ੍ਹਾਂ
ਕਰਕੇ ਲੋਕਾਂ ਦਾ ਆਪਸੀ ਮੇਲ
ਮਿਲਾਪ ਘੱਟਦਾ ਜਾ ਰਿਹਾ ਹੈ ।
ਅੱਜਕਲ੍ਹ ਬੱਚੇ ਵੀ ਇੰਟਰਨੈੱਟ ਦੇ ਆਦੀ
ਹੋ ਚੁੱਕੇ ਹਨ । ਬੱਚੇ ਵੀ ਆਪਣੀ
ਪੜ੍ਹਾਈ ਇੰਟਰਨੈੱਟ ਦੀ ਵਰਤੋਂ ਕਰਕੇ
ਪੁਰੀ ਕਰ ਰਹੇ ਹਨ । ਬੱਚੇ ਆਪਣੀਆਂ
ਪੁਰਾਣੀਆਂ ਖੇਡਾਂ ਤੋ ਵੀ ਅਣਜਾਣ ਹੋ
ਰਹੇ ਹਨ । ਅੱਜਕਲ੍ਹ ਦੇ ਬੱਚਿਆ ਦੀ
ਜਿੰਦਗੀ ਬਸ ਕੰਪਿਉਟਰ ਤੇ ਮੋਬਾਇਲ
ਫੋਨ ਤੱਕ ਹੀ ਸੀਮਿਤ ਹੋਣ ਲੱਗੀ ਹੈ।
ਉਹ ਪੁਰਾਣੀਆਂ ਖੇਡਾਂ ਜਿਵੇਂ
ਗੂੱਲੀ ਡੰਡਾ , ਕੋਟਲਾ ਛਪਾਕੀ , ਕਬੱਡੀ,
ਆਦਿ ਖੇਡਾਂ ਤੋ ਅਣਜਾਣ ਹਨ। ਉਹਨਾਂ
ਦੀ ਦੁਨੀਆਂ ਕੇਵਲ ਇੰਟਰਨੈੱਟ ਦੀਆਂ
ਗੇਮਾਂ ਤੱਕ ਹੀ ਸੀਮਿਤ ਹੋਣ ਲੱਗੀ ਹੈ।
ਇੰਟਰਨੈੱਟ ਦੀਆਂ ਤਰੰਗਾਂ ਦੇ ਵੀ ਬੁਰੇ
ਪ੍ਰਭਾਵ ਪੰਛੀ ਦੇ ਜੀਵਨ ਤੇ ਵੀ ਨਜ਼ਰ
ਆਉਂਦੇ ਹਨ । ਇਹਨਾਂ ਦੀ ਕਈ
ਪ੍ਰਜਾਤੀਆਂ ਖ਼ਤਮ ਹੋ ਰਹੀ ਆ ਹਨ ।
ਇੰਟਰਨੈੱਟ ਦੇ ਕਾਰਨ ਵਾਤਾਵਰਨ ਨੂੰ
ਵੀ ਬਹੁਤ ਨੁਕਸਾਨ ਹੋ ਰਿਹਾ ਹੈ ।
ਇੰਟਰਨੈੱਟ ਹਰ ਇਕ ਦੀ ਜਰੂਰਤ ਬਣ
ਚੁੱਕਿਆ ਹੈ ਇਸ ਨੂੰ ਅਸੀ ਛੱਡ ਤਾਂ
ਨਹੀ ਸਕਦੇ ਪਰ ਇਸ ਦੇ ਪ੍ਰਭਾਵ
ਘੱਟ ਕਰ ਸਕਦੇ ਹਾਂ । ਇਸ ਲਈ
ਹਰ ਇੱਕ ਨੂੰ ਜਾਗਰੂਤ ਹੋਣਾ ਜਰੂਰ ਹੈ ।

ਸੋਨੀ ਰਾਣੀ ਰਾਏ ਕੋਟ
ਜਿਲ੍ਹਾਂ ਲੁਧਿਆਣਾ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿੱਤ
Next articleਪੰਜਾਬ ਸਰਕਾਰ ਅੱਪਰਾ ਇਲਾਕੇ ਲਈ ਵੀ ਇੱਕ ਵੱਡੇ ਸਰਕਾਰੀ ਹਸਪਤਾਲ ਨੂੰ ਬਣਾਉਣ ਦਾ ਐਲਾਨ ਕਰੇ-ਵਿਨੋਦ ਭਾਰਦਵਾਜ, ਜੱਗੀ ਸੰਧੂ ਤੇ ਮਨਵੀਰ ਸਿੰਘ ਢਿੱਲੋਂ