ਚੰਦਰੀ ਬਿਮਾਰੀ –

ਸ਼ਿੰਦਾ ਬਾਈ
 (ਸਮਾਜ ਵੀਕਲੀ)
ਹੈਗਾ ਕੋਈ ਭੜ੍ਹਥੂਆ ਨ ਜੀਹਦੇ ਨਾਲ਼ ਯਾਰੀ ਹੋਵੇ,
ਸੱਚ ਆਖਾਂ ਯਾਰੋ ਬੰਦਾ ਐਨਾ ਨ ਬਜ਼ਾਰੀ ਹੋਵੇ ।
ਇਹਦੀ ਗੱਲ ਉਹਦੇ ਕੰਨ ਉਹਦੀ ਗੱਲ ਤੀਜੇ ਘਰ,
ਕੀਹਦੀ ਗੱਲ ਛੱਡੀ ਏ ਤੂੰ ਜਿਹੜੀ ਨ ਪ੍ਰਚਾਰੀ ਹੋਵੇ।
ਰੰਨਾਂ ਨਾਲ਼ ਮਾਰ ਗੱਲਾਂ ਬੜਾ ਖੁਸ਼ ਰਹਿੰਨਾਂ ਏਂ,
ਬੰਦਿਆਂ ਵਾਲ਼ੇ ਕੰਮਾਂ ਤੋਂ ਕਿਉਂ ਸਦਾ ਹੀ ਲਚਾਰੀ ਹੋਵੇ।
ਗੱਲਾਂ ਗੱਲਾਂ ਨਾਲ਼ ਹੀ ਕੜ੍ਹਾਹ ਬਣਾ ਦੇਂਦਾ ਏਂ,
ਜਿਵੇਂ ਰਾਜੇ ਮੋਤੀ ਨਾਲ਼ ਤੇਰੀ ਕੁੜ੍ਹਮਾਚਾਰੀ ਹੋਵੇ।
ਸੌ ਸੌ ਵਾਰੀ ਬੋਲਕੇ ਤੂੰ ਝੂਠ ਨੂੰ ਬਣਾਵੇਂ ਸੱਚ,
ਲੱਗਦਾ ਏ ਇੰਜ ਜਿਵੇਂ ਮਿੱਤ ਸ਼ਾਹ ਨਾਲ਼ ਯਾਰੀ ਹੋਵੇ।
ਜਿਹੜਾ ਪਿੰਡ ਮੱਚਦਾ ਏ ਓਥੇ ਕਦੇ ਜਾਵੇਂ ਨਾ,
ਦੂਜੇ ਸ਼ਹਿਰ ਲਾਵੇਂ ਮੇਲਾ ਜਿਵੇਂ ਕੋਈ ਮਦਾਰੀ ਹੋਵੇ।
ਜੀਹਨੇ ਲਾਈ ਗੱਲੀਂ ਉੱਠ ਚੱਲੀ ਉਹਦੇ ਨਾਲ਼ ਹੀ,
ਕਿਸੇ ਲਾਣੇਦਾਰ ਨੂੰ ਨ ਐਸੀ ਚੰਦਰੀ ਬਿਮਾਰੀ ਹੋਵੇ ।
ਮਤਲਬ ਕੱਢ ਦੁਨੀਆਂ ਬਾਤ ਨਾ ਕਿਸੇ ਦੀ ਪੁੱਛੇ,
ਫੇਰ ਪਛਤਾਉਂਦਾ ਜਦੋਂ ਲੋੜ ਪਏ ਖ਼ੁਆਰੀ ਹੋਵੇ।
ਸ਼ਿੰਦਾ ਬਾਈ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਮਰਤਾ 
Next articleਸ਼ਰਤਾਂ ਉੱਤੇ ਜ਼ਿੰਦਗੀ–