(ਸਮਾਜ ਵੀਕਲੀ)
ਆਪਸੀ ਰੰਜਿਸ਼ਾ ਨੂੰ ਪਿੱਛੇ ਛੱਡੀਏ
ਦਿਲਾਂ ਦੇ ਵਿੱਚੋ ਮੈਲ ਨੂੰ ਕੱਢੀਏ
ਨਫਰਤ ਵਾਲਿਆਂ ਰਸਤਿਆਂ ਚੋ
ਆਜੋ ਰਲ ਕੇ ਪਾਰ ਲੰਘੀਏ
ਵੈਰ ਵਿਰੋਧਤਾ ਨੂੰ ਦਿਲੋ ਕੱਢ ਕੇ
ਆਜੋ ਸਰਬੱਤ ਦਾ ਭਲਾ ਮੰਗੀਏ !
ਮਜਲੂਮਾਂ ਦੇ ਹੱਕਾਂ ਲਈ ਲੜੀਏ
ਬੇ-ਸਹਾਰਿਆਂ ਦੇ ਹਮੇਸ਼ਾ ਨਾਲ ਖੜੀਏ
ਆਪਣੀ ਖੈਰ ਤਾਂ ਇੱਥੇ ਸਾਰੇ ਮੰਗਦੇ
ਆਜੋ ਦੂਸਰਿਆਂ ਲਈ ਖੈਰਾ ਮੰਗੀਏ
ਵੈਰ ਵਿਰੋਧਤਾ ਨੂੰ ਦਿਲੋ ਕੱਢ ਕੇ
ਆਜੋ ਸਰਬੱਤ ਦਾ ਭਲਾ ਮੰਗੀਏ !
ਭੁੱਖਾ ਕਿਸੇ ਨੂੰ ਸੌਣ ਨਾ ਦਈਏ
ਅਨਪੜ੍ ਕਿਸੇ ਨੂੰ ਹੋਣ ਨਾ ਦਈਏ
ਧਰਮਾਂ-ਜਾਤਾਂ ਤੋਂ ਉੱਪਰ ਉੱਠ ਕੇ
ਆਜੋ ਇਨਸਾਨੀਅਤ ਦੇ ਰੰਗ ਵਿੱਚ ਰੰਗੀਏ
ਵੈਰ ਵਿਰੋਧਤਾ ਨੂੰ ਦਿਲੋ ਕੱਢ ਕੇ
ਆਜੋ ਸਰਬੱਤ ਦਾ ਭਲਾ ਮੰਗੀਏ !
ਕਿਸੇ ਦੀ ਤਰੱਕੀ ਦੇਖ ਨਾ ਸੜੀਏ
ਦੂਜੇ ਨੂੰ ਸਿੱਟਣ ਦੀਆਂ ਨਾ ਸਕੀਮਾਂ ਘੜੀਏ
ਈਰਖਾ ਵਾਲੇ ਚੌਲੇ ਉਤਾਰ ਕੇ
ਸਾਰੇ ਕਿੱਲੀ ਦੇ ਉੱਤੇ ਟੰਗੀਏ
ਵੈਰ ਵਿਰੋਧਤਾ ਨੂੰ ਦਿਲੋ ਕੱਢ ਕੇ
ਆਜੋ ਸਰਬੱਤ ਦਾ ਭਲਾ ਮੰਗੀਏ !
ਦੁਨੀਆਂ ਦੀ ਸੁੱਖ ਸ਼ਾਂਤੀ ਲਈ ਕਰੀਏ ਅਰਦਾਸ
ਹਰ ਪਾਸੇ ਹੋਵੇ ਖੁਸ਼ਹਾਲੀ ਨਾ ਕੋਈ ਰਹੇ ਨਿਰਾਸ਼
ਜਿਹੜਾ ਦੂਸਰਿਆਂ ਦਾ ਭਲਾ ਮੰਗਦਾ
‘ਰਾਹੁਲ ਲੋਹੀਆਂ’ ਉਹਨੂੰ ਰਹਿੰਦੀ ਨਾ ਕੋਈ ਤੰਗੀ ਏ
ਵੈਰ ਵਿਰੋਧਤਾ ਨੂੰ ਦਿਲੋ ਕੱਢ ਕੇ
ਆਜੋ ਸਰਬੱਤ ਦਾ ਭਲਾ ਮੰਗੀਏ !
ਰਾਹੁਲ ਲੋਹੀਆਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly