ਕੰਨਿਆ ਸਕੂਲ ਨੇ ਪਟੇਲ ਜੈਯੰਤੀ ਮੌਕੇ ‘ਏਕਤਾ ਲਈ ਦੌੜ’ ਕਰਵਾਈ 

ਰੋਪੜ, 31 ਅਕਤੂਬਰ (ਗੁਰਬਿੰਦਰ ਸਿੰਘ ਰੋਮੀ): ਸਥਾਨਕ ਸ.ਸ.ਸ.ਸ. (ਕੰਨਿਆ) ਵਿਖੇ ਪ੍ਰਿੰ. ਸੰਦੀਪ ਕੌਰ ਦੀ ਅਗਵਾਈ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ ਜੈਯੰਤੀ ਮੌਕੇ ਏਕਤਾ ਦਿਵਸ ਨੂੰ ਸਮਰਪਿਤ ‘ਏਕਤਾ ਲਈ ਦੌੜ (Run for unity)’ ਕਰਵਾਈ ਗਈ ਅਤੇ ਇਸ ਸਬੰਧੀ ਸਹੁੰ ਚੁਕਵਾਈ ਗਈ। ਇਸ ਮੌਕੇ ਵਿਦਿਆਰਥਣਾਂ ਵੱਲੋਂ ਸਰਦਾਰ ਪਟੇਲ ਦੇ ਜੀਵਨ ਅਤੇ ਆਦਰਸ਼ਾਂ ‘ਤੇ ਚਾਨਣ ਪਾਉਂਦੇ ਭਾਸ਼ਣ ਦਿੱਤੇ ਗਏ ਅਤੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਸਵਾਲ-ਜਵਾਬ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਸਮੂਹ ਟੀਚਿੰਗ/ਨਾਨ-ਟੀਚਿੰਗ ਹਾਜ਼ਰ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਪਰਾ ਵਿਖੇ ਭਗਵਾਨ ਵਾਲਮੀਕਿ ਜੀ ਦੀ ਪ੍ਰਕਾਸ਼ ਉਤਸਵ ਮਨਾਇਆ
Next article*ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਵਲੋਂ ਜਨਤਕ ਸਿਹਤ ਸਹੂਲਤਾਂ ਬਚਾਉਣ ਲਈ ਤਹਿਸੀਲ ਕੰਪਲੈਕਸ ਵਿੱਚ ਲੱਗਿਆ ਲੜੀਵਾਰ ਧਰਨਾ ਅਗਲੇ ਸੰਘਰਸ਼ ਦੇ ਐਲਾਨ ਨਾਲ ਸਮਾਪਤ*