ਅੰਨਦਾਤਾ

ਜਤਿੰਦਰ ( ਭੁੱਚੋ )

(ਸਮਾਜ ਵੀਕਲੀ)

ਪਿੰਡੋ ਪਿੰਡੀ ਲਮਕ ਰਹੇ ਨੇ ਦੇਖ ਲੈ ਜਾ ਕੇ ਚਾਹੇ
ਡੁੱਬੀ ਪਈ ਕਿਰਸਾਨੀ ਦੇ ਗਲ਼ ਵਿੱਚ ਫਾਹੇ।

ਫ਼ਸਲ ਆਪਣੀ ਦਾ ਸਹੀ ਜੇ ਮੁੱਲ ਮਿਲ ਜਾਂਦਾ
ਅੰਨਦਾਤਾ ਕਾਹਨੂੰ ਭਟਕਦਾ ਪੈਂਦਾ ਫੇਰ ਕੁਰਾਹੇ ।

ਨਿੱਤ ਵਧੇ ਮਹਿੰਗਾਈ, ਕਿਸਾਨੀ ਉੱਥੇ ਦੀ ਉੱਥੇ
ਰੱਬ ਵੀ ਬਦਲੇ ਲੈਂਦਾ, ਇਹ ਕਰਦਾ ਤ੍ਰਾਹੇ ਤ੍ਰਾਹੇ।

ਜੁੜੇ ਮਸਾਂ ਹੀ ਰੋਟੀ ਇਹਨੂੰ ਸਾਰ ਕੋਈ ਨਾ ਲੈਂਦਾ
ਰਹਿਬਰ ਇਹਦਾ ਇਹਨੂੰ, ਲੁੱਟ ਲੁੱਟ ਲੈਂਦਾ ਲਾਹੇ

ਹੱਥ ਜੋੜ ਜਿਓਣਿਆ ਇੱਕ ਅਰਜ਼ ਹੈ ਮੇਰੀ
ਸਾਡੇ ਮਸਲੇ ਕਰੋ ਉਜਾਗਰ ਖੜ੍ਹਕੇ ਚੌਕ ਚੁਰਾਹੇ ।

ਜਤਿੰਦਰ (ਜਿਉਣਾ ਭੁੱਚੋ )
9501475400

Previous articleSwara Bhasker shoots in Delhi following Covid guidelines
Next articleਔਜਲਾ ਢੱਕ ਵਿਖੇ ਖੇਤੀ ਆਰਡੀਨੈਂਸਾਂ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਲਗਾਇਆ ਧਰਨਾ