ਰੋਟਰੀ ਕਲੱਬ ਨਕੋਦਰ ਸੈਂਟਰਲ ਵੱਲੋਂ ਪਹਿਲਾ ਰੀੜ ਦੀਆਂ ਹੱਡੀਆਂ ਦਾ ਕੈਂਪ।

ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਕੈਂਪ ਦਾ ਰੀਬਨ ਕੱਟ ਕੇ ਕੀਤਾ ਉਦਘਾਟਨ !

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਰੋਟਰੀ ਕਲੱਬ ਨਕੋਦਰ ਸੈਂਟਰਲ ਵੱਲੋਂ ਪ੍ਰਧਾਨ ਰਵਿੰਦਰ ਵਰਮਾ ਜੀ ਦੀ ਅਗਵਾਈ ਵਿੱਚ ਨਕੋਦਰ ਵਿਖੇ ਗੁਰਦੁਆਰਾ ਸਾਹਿਬ ਮੁਹੱਲਾ ਗਾੜਿਆਂ ਵਿਖੇ ਲਾਇਆ ਗਿਆ, ਰੀਡ ਦੀ ਹੱਡੀ ਤੇ ਜੋੜਾਂ ਦਾ ਮੈਡੀਕਲ ਕੈਂਪ ਜਿਸ ਵਿੱਚ ਰੀੜ ਦੀ ਹੱਡੀ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਸਾਹਿਲ ਬੱਤਰਾ ਆਪਣੀ ਟੀਮ ਸਮੇਤ ਪਹੁੰਚੇ ਉਹਨਾਂ ਵੱਲੋ ਆਏ ਹੋਏ ਮਰੀਜ਼ਾਂ ਦਾ ਫ੍ਰੀ ਚੈਕਅਪ, ਟੈਸਟ ਅਤੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਜਿਸ ਵਿੱਚ ਨਕੋਦਰ ਸ਼ਹਿਰ ਦੇ ਅਤੇ ਵੱਖ ਵੱਖ ਪਿੰਡਾਂ ਵਿੱਚੋ ਵੱਡੀ ਗਿਣਤੀ ਵਿਚ 185 ਤੋਂ ਵੱਧ ਮਰੀਜ਼ਾਂ ਨੇ ਪਹੁੰਚ ਕੇ ਆਪਣਾ ਚੈਕਅੱਪ ਕਰਵਾਇਆ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਮੈਡੀਕਲ ਕੈਂਪ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ ਤੇ ਕਿਹਾ ਕਿ ਇਹ ਜਿਹੀਆਂ ਸਮਾਜ ਸੇਵੀ ਸੰਸਥਾਵਾਂ ਦੀ ਸਮਾਜ ਨੂੰ ਬਹੁਤ ਲੋੜ ਹੈ ਤੇ ਰੋਟਰੀ ਕਲੱਬ ਨਕੋਦਰ ਸੈਂਟਰਲ ਹਮੇਸ਼ਾ ਹੀ ਗਰੀਬ ਪਰਿਵਾਰਾਂ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਰਹਿੰਦੀ ਹੈ ਇਸ ਮੌਕੇ ਸਾਰੀ ਟੀਮ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਮੌਕੇ ਸਕੱਤਰ ਡਾ.ਜਗਤਾਰ ਸਿੰਘ ਜਤਿੰਦਰ ਸਿੰਘ ਨੂਰਪੁਰੀ, ਡਾ. ਨਿਰਮਲ ਸਿੰਘ ਸੰਧੂ,ਡਾ. ਤਰਲੋਚਨ ਸਿੰਘ ਤੇਜੀ ਜਸਵਿੰਦਰ ਸਿੰਘ ਸੱਜਣਵਾਲੀਆਂ, ਜਸਵੀਰ ਸਿੰਘ ਧੰਜਲ, ਹਰਜਿੰਦਰ ਸਿੰਘ ਕਾਲੜਾ, ਗੁਰਦੀਪ ਸਿੰਘ ਸ਼ੈਂਪੀ, ਸਵਿਤਾ ਵਿਜ, ਜਸਪਾਲ ਸਿੰਘ ਧੰਜੂ, ਬ੍ਰਿਜ ਮੋਹਨ ਧੀਰ, ਅਨਮੋਲ ਧੀਰ, ਮਨਮੋਹਨ ਟੱਕਰ, ਪ੍ਰੈੱਸ ਕਲੱਬ ਨਕੋਦਰ ਦੇ ਚੇਅਰਮੈਨ ਗੁਰਪਾਲ ਸਿੰਘ ਪਾਲੀ, ਸੁਸ਼ੀਲ ਢੀਂਗਰਾ, ਪੁਨੀਤ ਅਰੋੜਾ, ਕੋਮਲ ਪੁਰੀ, ਰੂਪ ਲਾਲ ਗੱਗੁ ਕਨੇਡਾ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ, ਕੁਲਜੀਤ ਕੌਰ, ਪ੍ਰਿਯੰਕਾ, ਨਵਜੋਤ ਕੌਰ। ਆਦਿ ਆਗੂ ਹਾਜ਼ਰ ਸਨ ਮੈਡੀਕਲ ਕੈਂਪ ਤੇ ਆਏ ਮਰੀਜ਼ਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਅੰਤ ਵਿੱਚ ਰਵਿੰਦਰ ਵਰਮਾ ਜੀ ਨੇ ਕਲੱਬ ਦੀ ਸਾਰੀ ਟੀਮ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੀਆਂ
Next articleਵਣਜਾਰਾ ਆਇਆ……