ਧੀਆਂ

ਬਲਜਿੰਦਰ ਸਿੰਘ " ਬਾਲੀ ਰੇਤਗੜੵ "

(ਸਮਾਜ ਵੀਕਲੀ)

ਧੀਆਂ …. ਹੋ….ਧੀਆਂ
ਰਹਿਮਤਾਂ ਏ ਨਿਆਰੀਆਂ
ਓਹ ਜਿੰਦ ਤੋਂ ਪਿਆਰੀਆਂ
ਰੱਬਾ !  ਸਭ ਨੂੰ ਨਿਵਾਜ਼ੀ
ਧੀਆਂ ਨਾਲ਼ ਸਰਦਾਰੀਆਂ
ਰਹਿਮਤਾਂ ਏ ਨਿਆਰੀਆਂ………..
ਜਾਨੋਂ ਨੇ …ਪਿਆਰੀਆਂ…………

ਕੀ ਬਿਨ ਇਹਨਾਂ ਦੇ ਘਰਾਣੇ ?
ਸੌਂ ਜਾਓ ਬਾਂਹ ਰੱਖ  ਸਿਰਹਾਣੇ
ਕੀ, ਕੌਣ ਇਹਨਾਂ ਨੂੰ ਖਵਾਊ ?
ਖਾਦੀਂਆਂ ਨਸੀਬ ਲਿਖੇ ਦਾਣੇ
ਭਾਗਾਂ ਵਾਲਿਆਂ ਦੇ ਪੈਣ ਘਰੇਂ
ਹੋ..ਇਹ ਤਾਂ ਕਿਲਕਾਰੀਆਂ
ਰਹਿਮਤਾਂ ਇਹ ਨਿਆਰੀਆਂ ………..

ਪਰੀਆਂ ਇਹ ਸੁਘੜ ਸਿਆਣੀਆ
ਮੋਹ ਦੀਆਂ ਮੂਰਤਾਂ ਨਿਆਣੀਆਂ
ਜਦ ਬਹਿ ਜਾਂਦੀਆਂ ਨੇ ਡੋਲੀ
ਭੁੱਬੀਂ ਰੁਆਉਣ ਮਰ ਜਾਣੀਆਂ
ਪਾਉਣ ਅੰਬਰਾਂ ਦੇ ਨਾਲ਼ ਬਾਤਾਂ
ਬਾਪ ਦੀਆਂ ਕੇਸਰ ਕਿਆਰੀਆਂ
ਰਹਿਮਤਾਂ ਇਹ ਨਿਆਰੀਆਂ……….

ਇਹ ਤਾਂ ਬੰਦਗ਼ੀ ਕਾਇਨਾਤ ਦੀ
ਖੁਦਾਈ ਨਿਆਮਤਾਂ ਇਹ ਮੂਰਤਾਂ
“ਬਾਲੀ” ਪਾਵੀਂ ਸਭਨਾਂ ਦੀ ਝੋਲੀ
ਇਹ ਆਦਿ-ਸ਼ਕਤੀ ਦੀਆਂ ਸੂਰਤਾਂ
ਕਿੱਕਲੀ ਕਲੀਰ ਦੀ, ਪੱਗ ਵੀਰ ਦੀ
ਲੰਮੀਆਂ ਇਹ ਮਾਰਨ ਉਡਾਰੀਆਂ
ਰਹਿਮਤਾਂ ਇਹ ਨਿਆਰੀਆਂ……….

        ਬਾਲੀ ਰੇਤਗੜੵ 

     +919465129168

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਨੀਵਰਸਿਟੀ ਕਾਲਜ ਫੱਤੂ ਢੀਂਗਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਮੌਕੇ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ
Next articleਰੋਟਰੀ ਕਲੱਬ ਨਕੋਦਰ ਸੈਂਟਰਲ ਵੱਲੋਂ ਪਹਿਲਾ ਰੀੜ ਦੀਆਂ ਹੱਡੀਆਂ ਦਾ ਕੈਂਪ।