(ਸਮਾਜ ਵੀਕਲੀ)
ਅੱਗ ਤਾਂ ਅੱਗ ਹੈ ਸਾੜ ਦਿਓ ਜਾਂ ਕਾੜ੍ਹ ਦਿਓ
ਸੇਕ ਇਹਦੇ ਨੂੰ ਮਾਣੋ ਜਾਂ ਕਿਸੇ ਨੂੰ ਰਾੜ ਦਿਓ
ਆਖੋ ਨਾ ਬਸੰਤਰ ਜੇ ਦੂਜੇ ਦੇ ਘਰ ਲੱਗੀ ਹੈ
ਅੱਗ ਨਾ ਸ਼ਬਦਾਂ ਰਾਹੀਂ ਸੀਨੇ ‘ਚ ਵਾੜ ਦਿਓ
ਸ਼ੁਭ ਖਿਆਲਾਂ ਦੀ ਸਦਾ ਉਡਾਰੀ ਹੁੰਦੀ ਰਹੇ
ਗੁੱਸਾ, ਨਫ਼ਰਤ ਤੇ ਬੇਸਬਰੀ ਨੂੰ ਤਾੜ ਦਿਓ
ਐਸੇ ਕਰੀਏ ਕਰਮ ਇੱਕ ਔਰਾ ਜੇ ਬਣ ਜਾਵੇ
ਬੇਵਿਸ਼ਵਾਸੀ ਵਾਲੇ ਸਾਰੇ ਵਰਕੇ ਪਾੜ ਦਿਓ
ਮਾਨਵਤਾ ਦੇ ਸਭ ਦਰਦਾਂ ਨੂੰ ਜੋ ਲਿਖ ਦੇਵੇ
ਕਲਮ ਬਣਾਉਣੀ ਹੈ ਮੈਨੂੰ ਕੋਈ ਨਾੜ ਦਿਓ
ਜਿਹੜੀਆਂ ਸੋਚਾਂ ਡੋਬਦੀਆਂ ਹਨ ਬੰਦੇ ਨੂੰ
“ਇੰਦਰ” ਓਹ ਸਭ ਸੋਚਾਂ ਸੂਲੀ ਚਾੜ੍ਹ ਦਿਓ
(ਇੰਦਰ ਪਾਲ ਸਿੰਘ ਪਟਿਆਲਾ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly