(ਸਮਾਜ ਵੀਕਲੀ)
ਜਰਾ ਦੇਖ, ਮੈਂ ਕਿੱਥੋਂ, ਕਿੱਥੇ ਤੱਕ ਆ ਗਿਆ,
ਮਨ ਦਾ ਚਿਹਰਾ, ਚਿਹਰੇ ਦੇ ਸ਼ੀਸ਼ੇ ‘ਤੇ ਆ ਗਿਆ।
ਮੈਂ ਕਦੇ ਆਪਣੇ ਮਨ ਦੇ ਸਿਰ ‘ਤੇ ਚੜ੍ਹ ਕੇ ਬੋਲਦਾ ਸੀ,
ਫਿਰ ਮੇਰੀਆਂ ਦਲੀਲਾਂ ਨੂੰ, ਸਿਆਣਪ ਦਾ ਬਿੰਦੂ ਖਾ ਗਿਆ।
ਮੈਂ ਮੇਰੇ ਸਕਿਆਂ ਨੂੰ, ‘ਪਿਛਲੀ ਸਦੀ ਦੇ ਲੋਕ’ ਲਿਖਿਆ,
ਮੇਰਾ ਅੰਦਰਲਾ ਯੁੱਗ, ਕੁਝ ਇਸ ਤਰ੍ਹਾਂ ਪਲਟਾ ਖਾ ਗਿਆ।
ਇੱਕ ਉਹ ਜੋ ਸਦੀਆਂ ਤੋਂ ਕਰਦੇ ਸੀ ਅਭਿਆਸ ਪਵਿੱਤਰਤਾ ਦਾ,
ਇੱਕ ਮੈਂ, ਜਿਸਨੇ ਸਵੀਕਾਰਿਆ ਗੰਧਲਾਪਣ, ਤੇ ਭਾਅ ਗਿਆ।
ਜ਼ਿੰਦਗੀ ਦੀ ਸਿਖਰਲੀ ਡੋਡੀ ‘ਤੇ, ਮੁੜ ਤੋਂ ਬੱਚਾ ਖਿੜ ਪਿਆ,
ਸਿਆਣਪ ਦਾ ਘੜਾ ਫੁੱਟਿਆ, ਜਦ ਸਮਝ ਸਭ ਕੁਝ ਆ ਗਿਆ।
ਫਿਲਹਾਲ ਇਹ ਗ਼ਜ਼ਲ-ਗੁਫਤਗੂ, ਮੇਰੀ ਮੇਰੇ ਨਾਲ ਹੀ ਹੈ,
ਪਰ ਇਸ ‘ਮੇਰੇ’ ‘ਚ ਵੀ ਪਤਾ ਨਹੀਂ, ਕੌਣ-ਕੌਣ ਆ ਗਿਆ।
ਨਿਆਜ਼
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly