ਤ੍ਰੈ-ਭਾਸ਼ੀ ਕਵੀ ਦਰਬਾਰ ਮੌਕੇ ਸਾਰਾ ਦਿਨ ਚੱਲਿਆ ਕਵਿਤਾ ਦਾ ਪ੍ਰਭਾਵ

ਨਵੀਆਂ ਅਤੇ ਸਮਰੱਥ ਸ਼ਾਇਰਾਂ ਨੇ ਖੂਬ ਰੰਗ ਬੰਨ੍ਹਿਆ: ਬੁੱਧ ਸਿੰਘ ਨੀਲੋੰ

ਲੁਧਿਆਣਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) : ਲੋਕ ਭਾਵਨਾਵਾਂ ਨੂੰ ਕਵਿਤਾਵਾਂ ਦੇ ਵਿੱਚ ਲਿਖਣਾ ਹੀ ਲੋਕ ਸੇਵਾ ਹੈ, ਸ਼ਬਦ ਦਾ ਵਾਰ ਤਲਵਾਰ ਨਾਲੋਂ ਤਿੱਖਾ ਹੁੰਦਾ ਹੈ। ਇਹ ਸ਼ਬਦ ਅੱਜ ਸਥਾਨਕ ਪੰਜਾਬੀ ਭਵਨ, ਲੁਧਿਆਣਾ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦੇ ਪ੍ਰਧਾਨ ਸ਼ਾਇਰ ਦਰਸ਼ਨ ਬੁੱਟਰ ਨੇ ਅਦਾਰਾ ਸ਼ਬਦਜੋਤ ਵੱਲੋਂ ਪੰਜਾਬੀ ਸੱਥ ਮੈਲਬੋਰਨ ਦੇ ਸਹਿਯੋਗ ਦੇ ਕਰਵਾਏ ਤ੍ਰੈ- ਭਾਸ਼ੀ ਕਵੀ ਦਰਬਾਰ ਦੀ ਪ੍ਰਧਾਨਗੀ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਨਵੇਂ ਸ਼ਾਇਰ ਦੇ ਕੋਲ ਬਹੁਤ ਕੁੱਝ ਹੈ ਕਹਿਣ ਲਈ ਪਰ ਉਨ੍ਹਾਂ ਨੂੰ ਆਪਣੇ ਵੱਡੇ ਲੇਖਕਾਂ ਨੂੰ ਵੀ ਪੜ੍ਹਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਵੇਂ ਸ਼ਾਇਰਾਂ ਦੇ ਵਿੱਚ ਕਾਹਲ ਹੈ ਜਿਸ ਕਰਕੇ ਸ਼ਾਇਰੀ ਵਿੱਚ ਕੱਚਾਪਣ ਹੈ। ਇਸ ਨੂੰ ਦੂਰ ਕਰਨ ਲਈ ਮਿਹਨਤ ਤੇ ਅਭਿਆਸ ਕਰਨ ਦੀ ਲੋੜ ਹੈ।” ਇਸ ਕਵੀ ਦਰਬਾਰ ਵਿੱਚ ਪੰਜਾਬ ਦੇ ਵਿੱਚੋ ਪੁਜੇ ਸ਼ਾਇਰਾਂ ਨੇ ਗੀਤ , ਕਵਿਤਾਵਾਂ ਤੇ ਗ਼ਜ਼ਲਾਂ ਪੇਸ਼ ਕੀਤੀਆਂ । ਇਸ ਕਵੀ ਦਰਬਾਰ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਕਰਕੇ ਕੀਤਾ ।

ਇਸ ਮੌਕੇ ਗੁਰਦਿਆਲ ਰੌਸ਼ਨ, ਤਰਸੇਮ ਨੂਰ, ਜਮੀਲ ਅਬਦਾਲੀ,ਸਤੀਸ਼ ਗੁਲਾਟੀ , ਨੂਰ ਮੁਹੰਮਦ ਨੂਰ, ਡਾ . ਰਬੀਨਾ ਸ਼ਬਨਮ, ਛਾਇਆ ਸ਼ਰਮਾ, ਪ੍ਰਭਜੋਤ ਸੋਹੀ, ਰਵੀ ਰਵਿੰਦਰ , ਮੀਨਾ ਮਹਿਰੋਕ, ਮਨਦੀਪ ,ਧਰਮਿੰਦਰ ਸ਼ਾਹਿਦ,ਕਰਮਜੀਤ ਸਿੰਘ ਗਰੇਵਾਲ , ਇਲਤੀ ਬਾਬਾ, ਮਨਜਿੰਦਰ ਧਨੋਆ, ਵਤਨ ਜੀਤ, ਰਮਨ ਸੰਧੂ , ਨਵਦੀਪ ਸਿੰਘ ਮੁੰਡੀ,, ਅਮਰਜੀਤ ਸ਼ੇਰਪੁਰੀ, ਪਰਮ ਪਰਵਿੰਦਰ, ਬਲਵੰਤ ਗਿਆਸਪੁਰਾ, ਸੁਖਵਿੰਦਰ ਚੌਹਾਨ, ਹਰਦੀਪ ਵਿਰਦੀ, ਨਦੀਮ,ਹਰਸਿਮਰਤ ਕੌਰ, ਰਾਜਦੀਪ ਤੂਰ,ਸੁਖਵਿੰਦਰ ਚਹਿਲ ,ਜਸ ਪ੍ਰੀਤ, ਬੁੱਧ ਸਿੰਘ ਨੀਲੋਂ, ਲਖਨ ਮੇਘੀਆਂ, ਅਮਰਿੰਦਰ ਭਾਈਰੂਪਾ, ਕੁਲਦੀਪ ਚਿਰਾਗ, ਬਲਬੀਰ ਕੌਰ ਰਾਏਕੋਟੀ, ਲੱਕੀ ਛੀਨੀਵਾਲ,ਮਿਸ ਤਾਰਾ, ਅਮਿਤੋਜ, ਮਨਦੀਪ ਕੌਰ, ਸੰਜੀਵ ਕੁਮਾਰ, ਬਲਜੀਤ ਸਿੰਘ ਮਾਹਲਾ, ਵੀਰਪਾਲ ਕੌਰ ਭੱਠਲ, ਗੁਰੀ ਆਈਵਾਲਾ, ਗੁਰਵਿੰਦਰ ਗਰੇਵਾਲ , ਭਵਨਜੋਤ ਕੌਰ, ਰਵਿੰਦਰ ਆਰਟਿਸਟ , ਮਲਕੀਅਤ ਸਿੰਘ ,ਓਦੈਵੀਰ ਸਿੰਘ , ਅਰਸ਼ਪ੍ਰੀਤ ਸਿੰਘ , ਸੁਖਜਿੰਦਰ ਸਿੰਘ , ਮੁਕੇਸ਼, ਜੰਗ ਸਿੰਘ ਫੱਟੜ, ਗੁਰਜੀਤ ਸਹੋਤਾ, ਰਾਜਵਿੰਦਰ ਸਮਰਾਲਾ, ਕੁਲਵੰਤ ਖਨੌਰੀ, ਗੁਰਮੀਤ ਸਿੰਘ , ਨੀਲੂ ਬੱਗਾ,ਕੁਲਵਿੰਦਰ ਕਿਰਨ, ਸਿਮਰਨ ਧੁੱਗਾ, ਮੁਹੰਮਦ ਅਸ਼ਰਫ, ਏਕਤਾ ਸ਼ਰਮਾ , ਨੀਲੂ ਬੱਗਾ , ਮਨਦੀਪ ਭੰਵਰਾ, ਤਾਜ ਮਹੁੰਮਦ ਦੁੱਲਵਾਂ , ਰਾਜਿੰਦਰ ਰਾਜਨ, ਜਸਪਾਲ ਜੀਰਵੀ ਤੇ ਬਲਵਿੰਦਰ ਗਰੇਵਾਲ ਆਦਿ ਸਮੇਤ ਕਈ ਦਰਜਨ ਪੰਜਾਬੀ , ਹਿੰਦੀ ਤੇ ਉਰਦੂ ਦੇ ਸ਼ਾਇਰਾਂ ਨੇ ਆਪਣਾ ਕਮਾਲ ਪੇਸ਼ ਕੀਤਾ । ਇਸ ਤ੍ਰੈ-ਭਾਸ਼ੀ ਕਵੀ ਦਰਬਾਰ ਨੂੰ ਸਫਲ ਕਰਵਾਉਣਵਾਲੇ ਰਵੀ ਰਵਿੰਦਰ , ਕੁਲਜੀਤ ਗ਼ਜ਼ਲ ਮੈਲਬੋਰਨ, ਮੀਤ ਅਨਮੋਲ ਨੇ ਕਿਹਾ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਕਵੀ ਦਰਬਾਰ ਹਰ ਸਾਲ ਕਰਵਾਇਆ ਜਾਂਦਾ ਹੈ ।ਕਵੀ ਦਰਬਾਰ ਦਾ ਮੰਚ ਸੰਚਾਲਨ ਪ੍ਰਭਜੋਤ ਸੋਹੀ, ਰਾਜਦੀਪ ਤੂਰ ਨੇ ਬਾਖੂਬੀ ਕੀਤਾ । ਇਸ ਮੌਕੇ ਪੰਜਾਬ ਭਰ ਤੋਂ ਪੁਜੇ ਕਵੀਆਂ ਨੂੰ ਅਦਾਰਾ ਸ਼ਬਦਜੋਤ ਵੱਲੋਂ ਸਨਮਾਨਿਤ ਕੀਤਾ ਗਿਆ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleशहीद भगत सिंह विचार मंच द्वारा शहीद भगत सिंह के जन्मदिन को समर्पित इंकलाबी नाटक मेला करवाया
Next articleਭਾਜਪਾ ਅਹੁਦੇਦਾਰ ਗਾਂਧੀ ਨੂੰ ਠੱਗੀ ਦੇ ਕੇਸ ਵਿਚ ਜ਼ਮਾਨਤ ਤੋਂ ਅਦਾਲਤ ਦੀ ਨਾਂਹ