ਭਾਜਪਾ ਅਹੁਦੇਦਾਰ ਗਾਂਧੀ ਨੂੰ ਠੱਗੀ ਦੇ ਕੇਸ ਵਿਚ ਜ਼ਮਾਨਤ ਤੋਂ ਅਦਾਲਤ ਦੀ ਨਾਂਹ

ਅੰਮ੍ਰਿਤਸਰ/ਜਲੰਧਰ (ਸਮਾਜ ਵੀਕਲੀ) (ਦੀਦਾਵਰ) : ਭਾਰਤੀ ਜਨਤਾ ਪਾਰਟੀ ਦੇ ਕਾਨੂੰਨੀ ਸੈੱਲ ਦੇ ਕਨਵੀਨਰ ਲਖਨ ਗਾਂਧੀ ਨੂੰ ਅੰਮ੍ਰਿਤਸਰ ਸੈਸ਼ਨ ਅਦਾਲਤ ਤੋਂ ਨਹੀਂ ਮਿਲੀ ਹੈ। 28 ਲੱਖ ਦੀ ਠੱਗੀ ਦੇ ਮਾਮਲੇ ਵਿਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਲਜੀਤ ਸਿੰਘ ਰਲਹਨ ਦੀ ਅਦਾਲਤ ਨੇ ਮੁਲਜ਼ਮ ਭਾਜਪਾ ਨੇਤਾ ਦੀ ਅਰਜ਼ੀ ਨੂੰ ਖ਼ਾਰਜ ਕੀਤਾ ਹੈ। ਪੇਸ਼ੇਵਰ ਵਕੀਲ ਤੇ ਭਾਜਪਾ ਅਹੁਦੇਦਾਰ ਲਖਨ ਗਾਂਧੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਹੁਣ ਜ਼ਮਾਨਤ ਲਈ ਉਨ੍ਹਾਂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਨੀ ਪਵੇਗੀ।

ਚੇਤੇ ਰਹੇ ਕਿ ਬੀ-ਡਵੀਜ਼ਨ ਥਾਣੇ ਦੀ ਪੁਲਿਸ ਨੇ ਸੁਲਤਨਾਵਿੰਡ ਰੋਡ ਸਥਿਤ ਮੰਦਰ ਵਾਲਾ ਬਜ਼ਾਰ ਵਾਸੀ ਬੀਬਾ ਚਰਨਜੀਤ ਕੌਰ ਦੀ ਸ਼ਿਕਾਇਤ ’ਤੇ ਗੁਜ਼ਾ ਬਸਤੀ ਜਲੰਧਰ ਸਬ ਅਰਬਨ ਵਾਸੀ ਲਖਨ ਗਾਂਧੀ, ਨਿਤਨ ਖੇੜਾ, ਮੰਜੂ ਖੇੜਾ ਤੇ ਅੰਮ੍ਰਿਤਸਰ ਦੇ ਤੂਤ ਸਾਹਿਬ ਗੁਰਦੁਆਰਾ ਲਾਗੇ ਰਹਿੰਦੇ ਅਮਨਦੀਪ ਸਿੰਘ ਵਿਰੁੱਧ 28.44 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ ਕੀਤਾ ਸੀ। ਸ਼ਿਕਾਇਤ ਕਰਤਾ ਦਾ ਦੋਸ਼ ਸੀ ਕਿ ਮੁਲਜ਼ਮਾਂ ਨੇ ਉਸ ਦੇ ਪੁੱਤਰ ਵਿਰੁੱਧ ਦਿੱਤੀ ਜਬਰ ਜਨਾਹ ਦੀ ਐੱਫਆਈਆਰ ਰੱਦ ਕਰਵਾਉਣ ਦੀ ਇਵਜ ਵਿਚ ਇਹ ਰਕਮ ਲਈ ਸੀ। ਨਾ ਤਾਂ ਪੁੱਤਰਾਂ ਨੂੰ ਜ਼ਮਾਨਤ ਮਿਲੀ ਤੇ ਨਾ ਕੇਸ ਰੱਦ ਹੋਇਆ। ਦੂਜੇ ਪਾਸੇ ਮੁਲਜ਼ਮ ਲਖਨ ਨੇ ਅਦਾਲਤ ਵਿਚ ਕਿਹਾ ਸੀ ਕਿ ਉਨ੍ਹਾਂ ਨੇ ਸਿਰਫ ਆਪਣੀ ਫੀਸ ਹੀ ਵਸੂਲੀ ਸੀ। ਲਖਨ ਆਖਦਾ ਹੈ ਕਿ ਪੰਝੀ ਹਜ਼ਾਰ ਫੀਸ ਵਸੂਲਣ ਤੋਂ ਛੁੱਟ ਬਾਕੀ ਤਮਾਮ ਇਲਜ਼ਾਮਾਤ ਬੇ-ਬੁਨਿਆਦ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤ੍ਰੈ-ਭਾਸ਼ੀ ਕਵੀ ਦਰਬਾਰ ਮੌਕੇ ਸਾਰਾ ਦਿਨ ਚੱਲਿਆ ਕਵਿਤਾ ਦਾ ਪ੍ਰਭਾਵ
Next articleਪੰਜਾਬ ਦੇ ਨਵੇਂ ਮੰਤਰੀਆਂ ਨੇ ਹਲਫ਼ ਲਿਆ