ਬਾਲ ਕਹਾਣੀ : ਸ਼ਰਾਰਤੀ ਕੁੱਤਾ

 (ਸਮਾਜ ਵੀਕਲੀ) -ਇੱਕ ਵਾਰ ਦੀ ਗੱਲ ਹੈ। ਇੱਕ ਕੁੱਤਾ ਸੀ। ਉਹ ਹਰ ਆਉਣ – ਜਾਣ ਵਾਲੇ ਨੂੰ ਤੰਗ ਪਰੇਸ਼ਾਨ ਕਰਦਾ ਸੀ। ਇੱਕ ਵਾਰ ਕੁੱਤਾ ਇੱਕ ਭੇਡ ਨੂੰ ਖਾ ਗਿਆ। ਪਰ ਉਸਦੇ ਮਾਲਕ ਨੇ ਉਸਨੂੰ ਕੁਝ ਨਹੀਂ ਕਿਹਾ। ਕੁੱਤਾ ਫਿਰ ਵੀ ਸ਼ਰਾਰਤਾਂ ਕਰਦਾ ਰਹਿੰਦਾ ਅਤੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਂਦਾ। ਫਿਰ ਇੱਕ ਦਿਨ ਇੱਕ ਹਾਥੀ ਆਇਆ। ਕੁੱਤੇ ਨੇ ਹਾਥੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਹਾਥੀ ਨੇ ਗੁੱਸੇ ਵਿੱਚ ਆ ਕੇ ਕੁੱਤੇ ਦੇ ਸੁੰਡ ਮਾਰੀ। ਕੁੱਤਾ ਦੂਰ ਜਾ ਕੇ ਡਿਗਿਆ ਅਤੇ ਰੋਣ ਲੱਗ ਪਿਆ। ਫਿਰ ਉਸ ਕੁੱਤੇ  ਨੇ ਕਿਸੇ ਨੂੰ ਤੰਗ ਕਰਨਾ ਬੰਦ ਕਰ ਦਿੱਤਾ। ਇਸ ਕਹਾਣੀ ਤੋਂ  ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਸੇ ਨੂੰ ਤੰਗ – ਪਰੇਸ਼ਾਨ ਨਹੀਂ ਕਰਨਾ ਚਾਹੀਦਾ।
 ਖੁਸ਼ੀ , ਜਮਾਤ ਚੌਥੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜਿਲ੍ਹਾ  ਰੂਪਨਗਰ , ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 9478561356

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੋਣਾਂ ਦੌਰਾਨ ਨਾ ਖ਼ਰਾਬ ਕਰੀਏ ਆਪਸੀ ਭਾਈਚਾਰਾ:
Next articleTHE PARTITION OF INDIA AND THE SIKHS – LECTURE IN LEICESTER