(ਸਮਾਜ ਵੀਕਲੀ)
ਬੰਦੇ-ਬੰਦੇ ਦਾ ਕੀ ਹੁੰਦਾ ਫ਼ਰਕ, ਦੇਖੋ,
ਕੁੱਝ ਤਿਊੜੀਆਂ ਮੱਥੇ ਪਾਈ ਰੱਖਦੇ।
ਤੇ ਕੁੱਝ ਖਿੜੀ ਗੁਲਜ਼ਾਰ ਵਾਂਗਰਾਂ,
ਹੱਸ-ਹੱਸ ਕੇ ਮਹਿਫ਼ਲਾਂ ਲਾਈ ਰੱਖਦੇ।
ਕੁੱਝ ਵੇਖ-ਵੇਖ ਜਲ਼ੀ ਜਾਂਦੇ ਦੂਜਿਆਂ ਨੂੰ,
ਝਾਕ ਹੋਰਾਂ ਦੇ ਘਰਾਂ ਉੱਤੇ ਲਗਾਈ ਰੱਖਦੇ।
ਕਈ ਚੜ੍ਹ ਜਾਂਦੇ ਪੌੜੀਆਂ ਹਿੰਮਤਾਂ ਨਾਲ਼,
ਪੈਰ ਮਿਹਨਤਾਂ ਦੇ ਪੌਡਿਆਂ ਤੇ ਪਾਈ ਰੱਖਦੇ।
ਕੁੱਝ ਸ਼ਿਕਵੇ,ਸ਼ਿਕਾਇਤਾਂ ਤੇ ਦੁੱਖਾਂ ਦਾ,
ਹਰ ਵੇਲ਼ੇ ਅੰਬਾਰ ਬਣਾਈ ਰੱਖਦੇ।
ਤੇ ਕੁੱਝ ਮਿਲ਼ੀਆਂ ਨਿਆਮਤਾਂ ਦਾ,
ਸ਼ੁਕਰ,ਸ਼ੁਕਰ ਤੇ ਸ਼ੁਕਰ ਮਨਾਈ ਰੱਖਦੇ।
ਕੁੱਝ ਠੱਗ ਲੈਂਦੇ ਕਾਮੇ-ਕਿਰਤੀਆਂ ਨੂੰ,
ਜ਼ਿੰਦ ਬੇਈਮਾਨੀ ਦੇ ਲੇਖੇ ਲਵਾਈ ਰੱਖਦੇ।
ਕਈ ਗੁਰੂਆਂ ਦੇ ਦੱਸੇ ਰਾਹ ਤੇ ‘ਮਨਜੀਤ’,
ਕਦਮ ਆਪਣੇ ਸਦਾ ਵਧਾਈ ਰੱਖਦੇ।
ਕਦਮ ਆਪਣੇ ਸਦਾ ਵਧਾਈ ਰੱਖਦੇ।
ਮਨਜੀਤ ਕੌਰ ਧੀਮਾਨ
ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly