ਕਵਿਤਾ

(ਸਮਾਜ ਵੀਕਲੀ)

ਚਾਰਦੀਵਾਰੀ ਵਿੱਚ ਨਾ ਰਈਂ ,
ਬਾਰ ਆਕੇ ਪ੍ਰਚਾਰ ਕਰੀਂ |
ਜੇਕਰ ਤੂੰ ਸਿੱਖ ਨਾਨਕ ਦਾ ,
ਕਰ ਸਰਬਤ ਦਾ *ਭਲਾ* ਜਾਈਂ …

ਮਜ਼ਲੂਮਾਂ ਦਾ ਬਣ ਰਾਖਾ ,
ਜ਼ੁਲਮਾਂ ਦੀ ਜੜ੍ਹ ਪੱਟ ਦੇਵੀਂ |
ਸਿੰਘ ਜੇ ਬਾਜ਼ਾਂ ਵਾਲੇ ਦਾ ,
ਵਰਤਾ ਕੋਈ *ਕਲਾ* ਜਾਈਂ …

ਕਲਾਕਾਰ ਕੋਲਮ ਹੁੰਦੇ ਨੇ ,
ਕਰ ਨਾ ਹਾਕਮ ਸਖ਼ਤਾਈ |
ਕੀਤੇ ਭਰੋਸਾ ਲੋਕਾਂ ਦਾ ,
ਮਿੱਟੀ ਵਿੱਚ ਨਾ *ਰਲ਼ਾ* ਜਾਈਂ …

ਕੁੱਲੀ ਵਿੱਚ ਨੇ ਡੇਰੇ ਜਿੰਮੀ ,
ਮਰਨਾ ਜਿਉਣਾ ਕੁੱਲੀ ‘ਚ |
ਸ਼ਕਲ ਅਮੀਰਾਂ ਵਰਗੀ ਐ ,
ਏ’ ਸ਼ਕਲ ਤੇ ਨਾ *ਚਲਾ* ਜਾਈਂ …

8195907681
*ਜਿੰਮੀ ਅਹਿਮਦਗੜ੍ਹ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫ਼ਰਕ
Next articleਲੇਖਕ ਜ਼ਫ਼ਰਕਬਾਲ ਜ਼ਫ਼ਰ ਦੀ ਵਿਲੱਖਣ ਪੁਸਤਕ ਜ਼ਫ਼ਰੀਅਤ ਬਾਰੇ ਗੱਲਬਾਤ