ਗ਼ਜ਼ਲ

(ਸਮਾਜ ਵੀਕਲੀ)

ਫੁੱਲ ਜਦ ਮਹਿਕ ਖਿੰਡਾਉਂਦੇ ਨੇ।
ਭੋਰੇ ਤਦ ਹੀ ਆਉਂਦੇ ਨੇ ।
ਝੂਠੇ ਵਾਅਦੇ ਕਰ ਉਹ
ਮੈਨੂੰ ਰਹਿੰਦੇ ਨਿੱਤ ਸਤਾਉਂਦੇ ਨੇ।
ਸੋਗੀ ਰੁੱਤ ਵਿੱਚ ਤਾਂ ਹੀ ਉਹ,
ਗ਼ਮ ਦੇ ਨਗ਼ਮੇ ਗਾਉਂਦੇ ਨੇ ।
ਸੁਪਨੇ ਦੇ ਵਿੱਚ ਆ ਕੇ ਮੈਨੂੰ,
ਮੇਰੇ ਯਾਰ ਸਤਾਉਂਦੇ ਨੇ ।
ਮਤਲਬ ਦੇ ਸਭ ਯਾਰ ਨੇ ਇੱਥੇ ,
ਪਲ ਪਲ ਲੂਤੀ ਲਾਉਂਦੇ ਨੇ ।
ਤੇਰੇ ਕੱਲ ਜੋ ਤੇਰੇ ਸਨ ,
ਅੱਜ ਉਹ ਛੁਰੀ ਚਲਾਉਂਦੇ ਨੇ ।
‘ਭਾਟੀਆ ‘ ਤੈਨੂੰ ਛੱਡ ਜਾਣਗੇ ,
ਤੇਰੇ ਜੋ ਕਹਿਲਾਉਂਦੇ ਨੇ ।

ਮਨਪ੍ਰੀਤ ਕੌਰ ਭਾਟੀਆ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਗਾਂ ਵਾਲਾ
Next articleਫ਼ਰਕ