ਵਿੱਤ ਮੰਤਰੀ ਐਡਵੋਕੇਟ ਚੀਮਾਂ ਦੀ ਕੀਤੀ ਸ਼ਲਾਘਾ
ਦਿੜ੍ਹਬਾ ਮੰਡੀ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੇਂਡੂ ਖੇਡ ਮੇਲੇ ਪਿੰਡਾਂ ਦੇ ਵਿਕਾਸ ਅਤੇ ਇਕਜੁੱਟਤਾ ਲਈ ਕਰਵਾਏ ਜਾਂਦੇ ਹਨ । ਇਹਨਾ ਖੇਡ ਮੇਲਿਆ ਦੇ ਜਰੀਏ ਜਿੱਥੇ ਪਿੰਡਾਂ ਵਿੱਚ ਆਪਸੀ ਭਾਈਚਾਰਾ ਮਜ਼ਬੂਤ ਹੁੰਦਾ ਰਿਹਾ ਉੱਥੇ ਹੀ ਪਿੰਡਾਂ ਦੇ ਵਿਕਾਸ ਅਤੇ ਨੌਜਵਾਨਾਂ ਨੂੰ ਉਸਾਰੂ ਪਾਸੇ ਜੋੜਨ ਲਈ ਵੀ ਅਹਿਮ ਉਪਰਾਲੇ ਰਹੇ ਹਨ । ਪਰ ਪਿਛਲੇ ਇਕ ਦਹਾਕੇ ਦੌਰਾਨ ਇਹ ਪੇਂਡੂ ਸੱਭਿਆਚਾਰ ਦੀ ਤਰਜਮਾਨੀ ਕਰਦੇ ਪ੍ਰੋਗਰਾਮ ਧੜੇਬੰਦੀ ਦਾ ਸ਼ਿਕਾਰ ਹੋਏ ਹਨ । ਜਿਸ ਨਾਲ ਜਿੱਥੇ ਸਮਾਜਿਕ ਕੁੜੱਤਣ ਵਧੀ ਹੈ ਉੱਥੇ ਹੀ ਉਸਾਰੂ ਮਾਹੌਲ ਵੀ ਖਤਮ ਹੋਇਆ ਹੈ । ਪਰ ਹਾਲੇ ਵੀ ਕਿਤੇ ਨਾ ਕਿਤੇ ਇਹ ਵਰਤਾਰਾ ਚੰਗੀ ਸੋਚ ਵਾਲੇ ਲੋਕਾਂ ਨੇ ਜਿਉਂਦਾ ਰੱਖਿਆ ਹੈ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰ ਸਿੰਗਾਰਾ ਸਿੰਘ ਢੀਂਡਸਾ ਨੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਕੀਤਾ । ਉਹਨਾਂ ਦੱਸਿਆ ਕਿ 2023 ਵਿੱਚ ਪ੍ਰਸਿੱਧ ਕੁਮੈਂਟੇਟਰ ਸਤਪਾਲ ਸਿੰਘ ਮਾਹੀ ਦੀ ਅਗਵਾਈ ਵਿੱਚ ਪਿੰਡ ਖਡਿਆਲ ਵਿਖੇ ਇਕ ਸਰਬ ਸਾਂਝਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਚੇਚੇ ਤੌਰ ਉਤੇ ਪਹੁੰਚੇ । ਜਿੱਥੇ ਪਿੰਡ ਵੱਲੋਂ ਖੇਡ ਸਟੇਡੀਅਮ ਬਣਾਉਣ, ਖਡਿਆਲ ਤੋਂ ਮਹਿਲਾਂ ਚੌਂਕ ਸੜਕ ਨੂੰ ਚੌੜਾ ਕਰਨ ਅਤੇ ਖਡਿਆਲ ਤੋਂ ਮੋੜਾਂ ਤੱਕ ਸੜਕ ਬਣਾਉਣ ਦੀ ਮੰਗ ਕੀਤੀ ਗਈ ਸੀ । ਜਿਸ ਨੂੰ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੂਰਾ ਕਰਕੇ ਸਭ ਦੇ ਦਿਲ ਜਿੱਤ ਲਏ ਹਨ । ਉਹਨਾਂ ਕਿਹਾ ਕਿ ਇਕ ਅੰਤਰ ਰਾਸ਼ਟਰੀ ਕਬੱਡੀ ਕੁਮੈਂਟੇਟਰ ਨੂੰ ਆਪਣੇ ਪਿੰਡ ਦੇ ਖੇਡ ਸਟੇਡੀਅਮ ਲਈ ਉਪਰਾਲਾ ਕਰਨਾ ਚਾਹੀਦਾ ਸੀ ਉਹ ਮਾਹੀ ਖਡਿਆਲ ਹੋਰਾਂ ਨੇ ਵਿੱਤ ਮੰਤਰੀ ਚੀਮਾਂ ਦੇ ਮਾਧਿਅਮ ਰਾਹੀਂ ਕੀਤਾ ਹੈ । ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿਇਹੋ ਜਿਹੇ ਉਦਮਾਂ ਦੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਲਾਘਾ ਕਰਨੀ ਚਾਹੀਦੀ ਹੈ । ਉਹਨਾਂ ਓਐਸਡੀ ਤਪਿੰਦਰ ਸਿੰਘ ਸੋਹੀ, ਸਮੁੱਚੀ ਗ੍ਰਾਮ ਪੰਚਾਇਤ ਖਡਿਆਲ ਦਾ ਵਿਕਾਸ ਕੰਮਾ ਵਿੱਚ ਕੀਤਾ ਜਾ ਰਿਹਾ ਉਪਰਾਲਾ ਨੂੰ ਇਤਿਹਾਸਕ ਦੱਸਿਆ ਹੈ । ਇਸ ਮੌਕੇ ਮਨਪ੍ਰੀਤ ਸਿੰਘ ਮਨੀ, ਕਾਲਾ ਸਿੰਘ ਢੀਂਡਸਾ ਤੋਂ ਇਲਾਵਾ ਹੋਰਨਾਂ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


