ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਂਸਲ ਤੇ ਕਾਰਜ ਸਾਧਕ ਅਫਸਰ ਸਿਮਰਨ ਢੀਂਡਸਾ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ। ਪੀ ਐਮ ਡੀ ਸੀ ਵੱਲੋਂ ਭੇਜੀਆਂ ਹਫਤਾਵਾਰੀ ਐਕਟੀਵਿਟੀਆਂ ਨੂੰ ਸਵੱਛ ਭਾਰਤ ਟੀਮ ਅਤੇ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵੱਲੋਂ ਕਰਵਾਇਆ ਜਾ ਰਿਹਾ ਹੈ। ਸੈਨੇਟਰੀ ਇੰਸਪੈਕਟਰ ਪ੍ਰੀਤਮ ਸਿੰਘ, ਸੈਕਟਰੀ ਇੰਚਾਰਜ ਸ੍ਰੀ ਵਿਜੇ ਕੁਮਾਰ, ਸੰਤੋਖ ਸਿੰਘ ਕਲਰਕ ਵਲੋਂ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਇਸ ਕੈਂਪੇਨ ਨੂੰ ਸਫਲ ਬਣਾਉਣ ਲਈ ਸਫ਼ਾਈ ਸੇਵਕਾਂ ਨੂੰ ਯੋਗ ਅਗਵਾਈ ਕੀਤੀ ਜਾ ਰਹੀ ਹੈ।ਇਸ ਮੁਹਿੰਮ ਤਹਿਤ ਅਲੱਗ ਅਲੱਗ ਥਾਵਾਂ ਤੇ ਬੂਟੇ ਲਗਾਏ ਜਾ ਰਹੇ ਹਨ। ਡੋਰ ਟੂ ਡੋਰ ਕੂਲੈਸ਼ਨ ਨੂੰ ਵਧਾਉਣ ਲਈ ਲਾਈਵ ਡੇਮੋ ਵੀ ਦਿੱਤੀ ਜਾ ਰਹੀ ਹੈ। ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਪਲਾਸਟਿਕ ਦੀ ਪੀਕਿੰਗ ਕਰਵਾਈ ਜਾ ਰਹੀ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



