HOME ਦਸ ਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ

ਦਸ ਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ

1
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਨਸ਼ਿਆਂ ਦੇ ਖਿਲਾਫ ਛੇੜੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਡੀ ਐਸ ਪੀ ਹੇਮੰਤ ਮਲਹੋਤਰਾ ਦੀ ਅਗਵਾਈ ਹੇਠ ਥਾਣਾ ਕਾਠਗੜ੍ਹ ਦੇ ਐਚ ਐਚ ਓ ਇੰਸਪੈਕਟਰ ਕਮਲ ਤਨੇਜਾ ਪੁਲਿਸ ਦੀ ਅਗਵਾਈ ਵਿੱਚ ਏ ਐਸ ਆਈ ਰਾਮਸ਼ਾਹ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਕਥਿਤ ਆਰੋਪੀ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਰਾਮ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਦੀ ਅਗੁਵਾਈ ਵਿੱਚ ਪੁਲਿਸ ਪਾਰਟੀ ਮਾਣੇਵਾਲ ਰੋਡ ਨਜਦੀਕ ਪੁਲ ਨਹਿਰ ਸੁਧਾਮਾਜਰਾ ਵੱਲੋਂ ਇੱਕ ਵਿਅਕਤੀ ਆਉਦਾ ਦਿਖਾਈ ਦਿੱਤਾ। ਜੋ ਪੂਲਿਸ ਪਰਟੀ ਨੂੰ ਦੇਖ ਕੇ ਪਿਛੇ ਨੂੰ ਮੁੜਨ ਲੱਗਾ ਤਾ ਪੁਲਿਸ ਨੇ ਉਕਤ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕਰਕੇ ਜਦੋ ਉਸਦੀ ਤਲਾਸ਼ੀ ਲਈ ਤਾਂ ਉਸਦੇ ਕੋਲੋ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਆਰੋਪੀ ਦੀ ਪਹਿਚਾਣ ਦੀਪਕ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਗੁਜ਼ਰਪੁਰ ਕਲਾ ਕਲੋਨੀ ਨਵਾਂਸ਼ਹਿਰ ਦੇ ਰੂਪ ਵਿੱਚ ਹੋਈ।ਪੁਲਿਸ ਨੇ ਉਕਤ ਮੁਲਜਮ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਰਪੰਚ ਵਿਨੈ ਕੁਮਾਰ ਅੱਪਰਾ ਦੀ ਦੋੜ ਭੱਜ ਰੰਗ ਲਿਆਈ* ਅੱਪਰਾ ਵਿੱਚ ਤਿੰਨ ਮੰਜਿਲਾ ਹਸਪਤਾਲ ਪੰਜਾਬ ਸਰਕਾਰ ਦੁਆਰਾ ਹੋਇਆ ਮਨਜੂਰ 13 ਕਰੋੜ ਦੇ ਕਰੀਬ ਹੋਇਆ ਫੰਡ ਜ਼ਾਰੀ
Next articleਪਟਿਆਲਾ, ਖੰਨਾ ਤੋਂ ਬਾਅਦ ਹੁਣ ਬਰਨਾਲਾ ‘ਚ ਪੁਲਿਸ ਦਾ ਕਹਿਰ, ਸਰਕਾਰੀ ਤਾਨਾਸ਼ਾਹੀ: ਹਨੀ ਟੌਂਸਾ