HOME ਭਾਈਚਾਰੇ ਦੀ ਨਵੀਂ ਵੈਬਸਾਈਟ ਨੂੰ ਦੁਨੀਆਂ ਭਰ ਦੇ ਪੰਜਾਬੀਆਂ ਤੱਕ ਕਿਵੇਂ ਪਹੁੰਚਾਇਆ...

ਭਾਈਚਾਰੇ ਦੀ ਨਵੀਂ ਵੈਬਸਾਈਟ ਨੂੰ ਦੁਨੀਆਂ ਭਰ ਦੇ ਪੰਜਾਬੀਆਂ ਤੱਕ ਕਿਵੇਂ ਪਹੁੰਚਾਇਆ ਜਾਵੇ? ਜਾਨਣ ਲਈ ਵੈਬਸਾਈਟ ਮਹਿਰਾਂ ਨਾਲ ਵਿਚਾਰ ਵਟਾਂਦਰਾ

1
ਲੁਧਿਆਣਾ   (ਸਮਾਜ ਵੀਕਲੀ)   (ਰਮੇਸ਼ਵਰ ਸਿੰਘ) ਸਤਿੰਦਰ ਸਿੰਘ ਸਿੱਧੂ ਸਾਲ 2007 ਤੋਂ ਅਮਰੀਕਾ ਵਿੱਚ ਰਹਿ ਰਹੇ ਹਨ। ਉਹ ਸੋਫਟਵੇਅਰ ਇੰਜੀਨੀਅਰ ਹਨ ਅਤੇ ਉਨ੍ਹਾਂ ਦੀ ਮੁਹਾਰਤ ਵੈਬਸਾਈਟ ਵਿਸ਼ੇ ਤੇ ਹੈ। ਸੰਸਾਰ ਪ੍ਰਸਿੱਧ ਕੰਪਨੀ (amazon web services) ਵਿੱਚ sr. solution architect  ਦੇ ਅਹੁਦੇ ਤੇ ਬਿਰਾਜਮਾਨ ਹਨ। ਚੰਡੀਗੜ੍ਹ ਵਿੱਚ ਵੀ ਉਹਨਾਂ ਨੇ ਆਪਣਾ ਵੈਬਸਾਈਟ ਬਣਾਉਣ ਦਾ ਇੱਕ ਕਾਰੋਬਾਰ ਖੋਲ੍ਹਿਆ ਹੋਇਆ ਹੈ ਜਿਸ ਵਿੱਚ ਕਰੀਬ 20 ਮੁਲਾਜ਼ਮ ਦਿਨ ਰਾਤ ਕੰਮ ਕਰਦੇ ਹਨ।  ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਮੋਹ ਹੋਣ ਕਾਰਨ ਉਨਾਂ ਵੱਲੋਂ ਸਾਲ 2010 ਵਿੱਚ ਪੰਜਾਬੀਮਾਂ.ਕਾਮ (www.punjabimaa.com) ਨਾਂ ਦਾ  ਆਨਲਾਈਨ ਰਸਾਲਾ ਸ਼ੁਰੂ ਕੀਤਾ ਗਿਆ ਸੀ। ਪਿਛਲੇ 15 ਸਾਲਾਂ ਤੋਂ ਲਗਾਤਾਰ ਇਹ ਰਸਾਲਾ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸੇਵਾ ਨਿਭਾਉਂਦਾ ਆ ਰਿਹਾ ਹੈ। ਇਸੇ ਕਾਰਨ ਉਹ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਨਾਲ ਵੀ ਪਹਿਲੇ ਦਿਨ ਤੋਂ ਹੀ ਜੁੜੇ ਹੋਏ ਹਨ। ਦੂਜੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਉਹ ਭਾਈਚਾਰੇ ਦੇ ਸੰਸਥਾਪਕ ਸੰਚਾਲਕ ਦਵਿੰਦਰ ਸਿੰਘ ਸੇਖਾ ਦੇ ਦਾਮਾਦ ਹਨ। ਇੰਨੀ ਦਿਨੀ ਉਹ ਪਰਿਵਾਰ ਸਮੇਤ ਪੰਜਾਬ ਆਏ ਹੋਏ ਹਨ।ਸੇਖਾ ਜੀ ਦੇ ਸਾਲੇ ਦਾ ਮੁੰਡਾ ਗੁਰਵਿੰਦਰ ਸਿੰਘ ਗੁਰਮ @ ਲਾਲੀ ਵੀ ਵੈਬਸਾਈਟ ਬਣਾਉਣ ਦਾ ਮਾਹਿਰ ਹੈ। ਭਾਈਚਾਰੇ ਦੀ ਪਹਿਲੀ ਵੈੱਬਸਾਈਟ ਉਹਨਾਂ ਵੱਲੋਂ ਡਿਜ਼ਾਇਨ ਕੀਤੀ ਗਈ ਸੀ ਅਤੇ ਹੁਣ ਨਵੀਂ ਵੈਬਸਾਈਟ ਵੀ ਉਹਨਾਂ ਵੱਲੋਂ ਹੀ ਡਿਜ਼ਾਇਨ ਕੀਤੀ ਗਈ ਹੈ।  ਭਾਈਚਾਰੇ ਦੀ ਵੈੱਬਸਾਈਟ ਨੂੰ ਕਿਵੇਂ ਵੱਧ ਉਪਯੋਗੀ ਬਣਾਇਆ ਜਾਵੇ? ਅਤੇ ਇਸ ਨੂੰ ਕਿਵੇਂ ਸੰਸਾਰ ਭਰ ਦੇ ਪੰਜਾਬੀਆਂ ਤੱਕ ਪਹੁੰਚਾਇਆ ਜਾਵੇ?  ਇਹ ਵਿਚਾਰਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਪੰਜਾਬ ਇਕਾਈ ਵੱਲੋਂ ਸਤਿੰਦਰ ਸਿੰਘ ਸਿੱਧੂ ਅਤੇ ਗੁਰਵਿੰਦਰ ਸਿੰਘ ਗੁਰਮ ਨਾਲ ਇੱਕ ਵਿਸ਼ੇਸ਼ ਮੀਟਿੰਗ 10 ਜਲਾਈ 2025 ਨੂੰ ਲੋਧੀ ਕਲੱਬ ਵਿੱਚ ਕੀਤੀ ਗਈ।  ਦੋਹਾਂ ਮਾਹਿਰਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਉਹ ਆਪਣੇ ਆਪਣੇ ਤਜਰਬੇ ਅਤੇ ਸਾਧਨਾ ਦੀ ਪੂਰੀ ਪੂਰੀ ਵਰਤੋਂ ਕਰਕੇ ਇਸ ਲੋਕ ਪੱਖੀ ਵੈਬਸਾਈਟ ਨੂੰ ਦੁਨੀਆ ਭਰ ਵਿੱਚ ਬੈਠੇ ਹਰ ਪੰਜਾਬੀ ਤੱਕ ਪਹੁੰਚਾ ਕੇ ਹੀ ਰਹਿਣਗੇ। ਸਤਿੰਦਰ ਸਿਧੂ ਨੇ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਇਸ ਪੰਜਾਬ ਫੇਰੀ ਦੌਰਾਨ ਉਦੋਂ ਮਾਣ ਮਹਿਸੂਸ ਹੋਇਆ ਜਦੋਂ ਉਨ੍ਹਾਂ ਨੂੰ ਪੰਜਾਬ ਵਿਚ ਪਹਿਲਾਂ ਨਾਲੋਂ ਵੱਧ ਪੰਜਾਬੀ ਨਜ਼ਰ ਆਈ। ਵਿਚਾਰ ਵਟਾਂਦਰੇ ਦੌਰਾਨ ਮਿੱਤਰ ਸੈਨ ਮੀਤ, ਸੁਖਿੰਦਰ ਪਾਲ ਸਿੰਘ ਸਿੱਧੂ, ਪ੍ਰੋਫੈਸਰ ਇੰਦਰਪਾਲ ਸਿੰਘ, ਦਵਿੰਦਰ ਸੇਖਾ, ਹਰਮਨਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਆਪਣੇ ਆਪਣੇ ਵਿਚਾਰ ਰੱਖੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article,,,,,,,,,,,ਗੋਲੀ ,,,,,,,,,
Next articleਏਜੰਟਾਂ ਤੋਂ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੇ ਨੌਜਵਾਨ ਦਾ ਪਰਿਵਾਰ ਇਨਸਾਫ਼ ਦੀ ਉਡੀਕ ‘ਚ