(ਸਮਾਜ ਵੀਕਲੀ)
ਪੁਲਿਸ ਵਾਲਿਆਂ ਦੀ ਗੋਲੀ ਜਾ ਫਿਰ ਗੈਂਗਸਟਾਰਾ ਦੀ
ਪਹਿਲੀ ਸੁਰਖ਼ੀ ਹੁੰਦੀ ਆ ਜੀ ਹੁਣ ਅਖ਼ਬਾਰਾਂ ਦੀ
ਤੜ ਤੜ ਚਲਦੀਆਂ ਗੋਲੀਆਂ ਤੇ ਮਾਪੇ ਡਰਦੇ ਨੇ
ਬੇਕਸੂਰ ਕਈ ਮਾਵਾਂ ਦੇ ਪੁੱਤ ਵੇਖੇ ਮਰਦੇ ਨੇ
ਲਿਖੀ ਹੁੰਦੀ ਆ ਗੱਲ ਸਾਰੀ ਬੱਸ ਪਹਿਲੀਆਂ ਖ਼ਾਰਾਂ ਦੀ
ਪਹਿਲੀ ਸੁਰਖ਼ੀ ਹੁੰਦੀ ਆ ਜੀ ਹੁਣ ਅਖ਼ਬਾਰਾਂ ਦੀ
ਬਲ਼ਦੇ ਆ ਸਿਵੇ ਚਾਰ ਚੁਫੇਰੇ ਹੁੰਦੇ ਨਹੀਂ ਠੰਡੇ
ਜਾਂ ਵੱਧਦੇ ਜਾਂਦੇ ਗੁੱਸੇ ਜਾਂ ਸਾਡੇ ਸਿਸਟਮ ਨਹੀਂ ਚੰਗੇ
ਕਈ ਆਖਣ ਗਲਤੀ ਮਰਦਾਂ ਦੀ ਕਈ ਆਖਣ ਨਾਰਾਂ ਦੀ
ਪਹਿਲੀ ਸੁਰਖ਼ੀ ਹੁੰਦੀ ਆ ਜੀ ਹੁਣ ਅਖ਼ਬਾਰਾਂ ਦੀ
ਸੁੰਨੇ ਹੋਏ ਘਰ ਬਾਰ ਭਰਾਵੋ ਥੋੜ੍ਹੀ ਸੰਗ ਕਰੋ
ਗੁਰਮੀਤ ਡੁਮਾਣੇ ਵਾਲਿਆ ਰਲ ਚੰਗਾ ਪ੍ਰਬੰਧ ਕਰੋ
ਨਹੀਂ ਜਾਂਦੀ ਸੁਣੀਂ ਕਹਾਣੀ ਸਾਥੋ ਪਹਿਲੀਆਂ ਮਾਰਾਂ ਦੀ
ਪਹਿਲੀ ਸੁਰਖ਼ੀ ਹੁੰਦੀ ਆ ਅੱਜ ਕੱਲ੍ਹ ਅਖ਼ਬਾਰਾਂ ਦੀ
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ
76528 16074



