HOME ਏਜੰਟਾਂ ਤੋਂ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੇ ਨੌਜਵਾਨ...

ਏਜੰਟਾਂ ਤੋਂ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੇ ਨੌਜਵਾਨ ਦਾ ਪਰਿਵਾਰ ਇਨਸਾਫ਼ ਦੀ ਉਡੀਕ ‘ਚ

2
ਫੋਟੋ ਅਜਮੇਰ ਦੀਵਾਨਾ

• ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ 

• 4 ਦਿਨ ਦਾ ਦਿਤਾ ਅਲਟਾਈਮੇਟਮ ; ਨਹੀਂ ਤੇ ਹੋਵੇਗਾ ਥਾਣਾ ਸਦਰ ਫ਼ਗਵਾੜਾ ਦਾ ਘਿਰਾਓ

ਹੁਸ਼ਿਆਰਪੁਰ /ਭੋਗਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਪਿੱਛਲੇ ਦਿਨੀ ਏਜੰਟਾਂ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਅਤੇ ਕਥਿਤ  ਦੋਸ਼ੀਆਂ ਤੇ ਪਰਚਾ ਵੀ  ਦਰਜ ਹੋ ਚੁੱਕਾ ਹੈ ਪਰ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ  ਇਸ ਸਬੰਧ ਵਿੱਚ ਭੋਗਪੁਰ ਵਿਖੇ ਜਸ ਕਲਿਆਣ ਰਾਵਣ ਜਿਲਾ ਪ੍ਰਧਾਨ ਵਾਲਮੀਕਨ ਟਾਈਗਰ ਫੋਰਸ ਦੀ ਪ੍ਰਧਾਨਗੀ ਹੇਠ ਇੱਕ ਪ੍ਰੈੱਸ ਕਾਨਫਰੰਸ ਕੀਤੀ  ਗਈ ਇਸ ਮੌਕੇ ਪੱਤਰਕਾਰਾਂ  ਨਾਲ ਗੱਲਬਾਤ ਕਰਦਿਆਂ ਰਾਵਣ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਸੁਰਜੀਤ ਸਿੰਘ ਭੱਟੀ ਪਿੰਡ ਲਾਹਦੜਾ, ਸੁਮਿਤ ਬਧਵਾ ਜਲੰਧਰ, ਜਤਿੰਦਰ ਸਿੰਘ ਜੱਸੀ ਪਿੰਡ ਜੈਦਾ, ਰਕੇਸ਼ ਕੁਮਾਰ ਮੱਟੂ ਪਿੰਡ ਜੰਡੀਰਾ ਨੇ ਪਰਿਵਾਰ ਨੂੰ ਪੂਰੀ ਤਰ੍ਹਾਂ ਭਰੋਸੇ ਵਿੱਚ ਲੈ ਕੇ ਉਹਨਾਂ ਦਾ ਸਭ ਕੁਝ ਲੁੱਟ ਲਿਆ ਜਿਸ ਵਿੱਚ ਵੈਨਿਊ ਕਾਰ, ਮਕਾਨ ਜੋ ਤਕਰੀਬਨ 50 55 ਲੱਖ ਦੀ ਕੀਮਤ,ਨਕਦ 18 ਲੱਖ ਰੁਪਏ ਸ਼ਾਮਿਲ ਹਨ ਅਤੇ ਉਨਾਂ ਨੂੰ ਕਿਸ ਤਰ੍ਹਾਂ ਕਿਰਾਏ ਤੇ ਧੱਕੇ ਖਾਣ ਲਈ ਪਰਿਵਾਰ ਨੂੰ ਮਜਬੂਰ ਕੀਤਾ ਇਨਾ ਕੁਝ ਕਰਨ ਦੇ ਬਾਵਜੂਦ ਵੀ ਇਹਨਾਂ ਵੱਲੋਂ ਨਾ ਤਾਂ ਨੌਜਵਾਨ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਸ ਦਾ ਕੋਈ ਸਮਾਨ ਵਾਪਸ ਕੀਤਾ ਗਿਆ ਅਤੇ ਨਾ ਕੋਈ ਪੈਸਾ ਵਾਪਸ ਹੋਇਆ ਇਹਨਾਂ ਗੱਲਾਂ ਤੋਂ ਤੰਗ ਪਰੇਸ਼ਾਨ ਆ ਕੇ ਹੀ ਉਸਨੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ। ਕਿਉਂਕਿ ਇਹ ਉਸ ਨੂੰ ਚਾਰੋਂ ਜਣੇ ਡਰਾਉਂਦੇ ਧਮਕਾਉਂਦੇ ਸਨ ਕਿ ਜੇਕਰ ਤੂੰ ਠਾਣੇ ਜਾਂ ਕਿਸੇ ਤਰ੍ਹਾਂ ਦਾ ਕੋਈ ਸਾਡੇ ਤੇ ਕਾਰਵਾਈ ਕਰਦਾ ਹੈ ਅਸੀਂ ਤੈਨੂੰ ਜਾਨੋ ਮਾਰ ਦੇਵਾਂਗੇ ਇਸੇ ਗੱਲ ਤੋਂ ਪਰੇਸ਼ਾਨ ਹੋ ਕੇ ਉਹ ਡਿਪਰੈਸ਼ਨ ਵਿੱਚ ਰਹਿਣ ਲੱਗਾ ਅਤੇ ਉਸਨੇ 16 ਤਰੀਕ ਰਾਤ 11 ਵਜੇ ਸੁਸਾਈਡ ਕਰ ਲਿਆ ਅਤੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਅਤੇ ਹੁਣ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਚਾਰੋਂ ਜਣੇ ਹੀ ਉਸ ਦੀ ਮੌਤ ਦੇ ਜਿੰਮੇਵਾਰ ਹਨ ਅਤੇ ਦੋਸ਼ੀਆਂ ਨੂੰ ਜਲਦ ਫੜਨ ਅਤੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਅਤੇ ਮੋਹਤਬਰਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਇਹ ਚਾਰ ਦਿਨ ਦੇ ਵਿੱਚ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਥਾਣਾ ਸਦਰ ਫਗਵਾੜਾ ਦਾ ਘਿਰਾਓ ਕੀਤਾ ਜਾਵੇਗਾ ਅਤੇ ਸਾਰੇ ਜਥੇਬੰਦੀਆਂ ਦੇ ਸਹਿਯੋਗ ਧਰਨਾ ਕੀਤਾ ਜਾਵੇਗਾ ਅਤੇ ਉਨਾ ਚਿਰ ਇਹ ਧਰਨਾ ਜਾਰੀ ਰਹੇਗਾ ਜਿੰਨਾ ਚਿਰ ਇਹ ਦੋਸ਼ੀ ਜੇਲਾਂ ਦੇ ਪਿੱਛੇ ਨਹੀਂ ਸਿੱਟੇ ਜਾਂਦੇ। ਇਸ ਮੌਕੇ ਜੱਸ ਕਲਿਆਣ ਰਾਵਣ ਜ਼ਿਲਾ ਪ੍ਰਧਾਨ ਵਾਲਮੀਕਨ ਟਾਈਗਰ ਫੋਰਸ, ਸੁਰਿੰਦਰ ਜਾਜਾ ਪੰਜਾਬ ਪ੍ਰਧਾਨ ਭਾਰਤੀਯ ਵਾਲਮਿਕੀ ਧਰਮ ਸਮਾਜ, ਕੁਲਵਿੰਦਰਜੀਤ ਸਿੰਘ ਪ੍ਰਧਾਨ ਐਸਸੀ ਮੋਰਚਾ ਬੀਜੇਪੀ ਜ਼ਿਲਾ ਜਲੰਧਰ, ਬਿਸ਼ਨ ਬਹਿਰਾਮ ਪ੍ਰਧਾਨ ਸਾਂਝਾ ਮੋਰਚਾ ਪੰਜਾਬ, ਸੁਖਦੇਵ ਸਿੰਘ ਭੰਗੂ ਮਸੀਹੀ ਖੂਨਦਾਨ ਸੁਸਾਇਟੀ ਚੇਅਰਮੈਨ ਪੰਜਾਬ, ਰਮਨ ਕੁਮਾਰ ਸਾਬੀ, ਸਾਬੀ ਕਾਲਮਾ ਜਿਲਾ ਯੂਥ ਪ੍ਰਧਾਨ ਵਾਲਮੀਕਨ ਟਾਈਗਰ ਫੋਰਸ, ਕਾਮਰੇਡ ਵੀਰ ਕੁਮਾਰ ਜ਼ਿਲਾ ਆਗੂ ਅਤੇ ਹੋਰ ਸਾਥੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਈਚਾਰੇ ਦੀ ਨਵੀਂ ਵੈਬਸਾਈਟ ਨੂੰ ਦੁਨੀਆਂ ਭਰ ਦੇ ਪੰਜਾਬੀਆਂ ਤੱਕ ਕਿਵੇਂ ਪਹੁੰਚਾਇਆ ਜਾਵੇ? ਜਾਨਣ ਲਈ ਵੈਬਸਾਈਟ ਮਹਿਰਾਂ ਨਾਲ ਵਿਚਾਰ ਵਟਾਂਦਰਾ
Next articleਬਸਪਾ ਵੱਲੋਂ ਸਰਕਾਰ ਖ਼ਿਲਾਫ਼ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਖੁਰਾਲਗੜ੍ਹ ਵਿਖੇ ਠੇਕਿਆਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ