ਦੱਸੀਂ ਖੋਹਲ ਕੇ,

(ਸਮਾਜ ਵੀਕਲੀ)

ਦੱਸੀਂ ਖੋਹਲ ਕੇ ਜੋ ਲੁੱਟ ਹੁੰਦੀ ਤੇਰੇ ਨਾਲ ਕਾਮਿਆਂ।
ਕਾਹਤੋਂ ਹੁੰਦਾ ਤੇਰੇ ਨਾਲ ਏਨਾਂ ਬੁਰਾ ਹਾਲ ਕਾਮਿਆਂ ।

ਸਦਾ ਮਿਹਨਤਾਂ ਦੀ ਲੁੱਟ,ਉੱਤੋਂ ਕਹਿਣ ਹਰ ਕਾਮਾ ਸਾਡਾ ਭਾਈ,
ਤੈਨੂੰ ਮਸ਼ਕਰੀਆਂ ਕਰਦੇ,ਨਿੱਤ ਸੰਨ੍ਹ ਕਿਰਤਾਂ ਨੂੰ ਜਾਦੇ ਨੇ ਲਾਈ,
ਪੂਰਾ ਰੁਲ਼ ਰਿਹਾ ਭਰ ਘੱਟੇ ਨਾਲ ਕਾਮਿਆਂ…

ਤੈਨੂੰ ਤਾਂ ਦੱਸ ਪਈ ਸੀ ਪਹਿਲਾਂ ਹੀ ਠੱਗਾਂ ਚੋਰਾਂ ਤੋਂ ਬਚ ਜਵੀਂ,
ਜਦੋਂ ਵਾਹ ਚੱਲੇ ਤੇਰੀ ਵੀ ਚੱਲੇ ਸਿੱਧਾ ਉਨ੍ਹਾਂ ਦੇ ਗ਼ਲਵੇਂ ਨੂੰ ਪਈਂ,
ਕਿਓਂ ਤੁਰਦਾ ਰਿਹੈ ਸੁਸਤੀ ਦੀ ਚਾਲ ਕਾਮਿਆਂ…

ਗੱਲ ਕਿਸਮਤਾਂ ਦੇਮਾੜੇ ਚੱਕਰਾਂ ਦੀ ਐਵੇਂ ਕਰਦਾ ਰਿਹਾ ਆਪੇ ਹੀ,
ਅਣਜਾਣਾ ਤਾਂਹੀਂ ਤੰਗੀਆਂ ਦੇ ਮੁੱਕਦੇ ਨਾ ਇਹੇ ਸਿੜੀ ਸਿਆਪੇ ਵੀ,
ਸ਼ਾਮੀ ਥੱਕ ਟੁੱਟ ਡਿੱਗੇਂ ਹੋ ਨਿਢਾਲ ਕਾਮਿਆਂ…

ਸੋਚਿਆ ਨਹੀਓਂ ਕਾਣੀਵੰਡ ਨਾਲ ਦੱਬਿਆ ਪਿਆ ਤੂੰ ਚਿਰਾਂ ਦਾ,
ਕਰੇਂ ਮਿਹਨਤ ਮਨ ਲਾਕੇ,ਭੁੱਖਾਂ ਜਰ ਕੇੇ ਵੀ ਗਰੀਬੀ ‘ਚ ਘਿਰਦਾ,
ਹੱਲ ਹੁੰਦਾ ਨਹੀ ਇਹ ਅੜਿਆ ਸੁਆਲ ਕਾਮਿਆਂ…

ਆਪਣਾ ਸਿਦਕ ਪਛਾਣ,ਤੇਰੇ ਫੌਲਾਦੀ ਡੌਲਿਆਂ ‘ਚੋਂ ਸੇਕ ਮੱਘਦਾ,
ਆਪਣੀ ਤਾਕਤ ਨੂੰ ਤੋਲ,ਦਿਨ ਰਾਤ ਟੁੱਟ ਟੁੱਟ ਕਿਓ ਏਨਾਂ ਖਪਦਾ,
ਲੋਕ-ਚੇਤਨਾ ਦੀ ਲਹਿਰ ਨੂੰ ਸੰਭਾਲ ਕਾਮਿਆਂ…

ਸੁਖਦੇਵ ਸਿੱਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਮੋਠਗਣੀ
Next articleਮੇਰ – ਤੇਰ