ਮੋਮੋਠਗਣੀ

(ਸਮਾਜ ਵੀਕਲੀ)

ਮੈਂ ਮੇਰੀ ਛੋਟੀ ਭਰਜਾਈ ਨੂੰ ਫੋਨ ਕੀਤਾ , ਹਾਲ ਚਾਲ ਪੁੱਛਿਆ ਤਾਂ ਉਸਨੇ ਬਹੁਤ ਖੁਸ਼ ਹੋ ਕੇ ਜਵਾਬ ਦਿੱਤਾ….!

ਭੈਣ ਜੀ, ਅਸੀਂ ਕੱਲ ਸਾਰੇ ਪਰਿਵਾਰ ਵਾਲੀਆਂ ਔਰਤਾਂ ਵੱਡੀ ਤਾਈ ਜੀ ਦੇ ਘਰੇ ਇਕੱਠੀਆਂ ਹੋਇਆ ਸੀ । ਅਸੀਂ ਸਾਰਿਆ ਨੇ ਬਹੁਤ ਨਜ਼ਾਰੇ ਲਏ, ਬਹੁਤ ਵਧੀਆ ਲੱਗੀਆਂ ਤੇ ਪਤਾ ਹੀ ਨਹੀਂ ਲੱਗਿਆ ਕਿਸ ਵੇਲੇ ਰਾਤ ਹੋ ਗਈ।

ਕੀ ਕੁਝ ਕੀਤਾ ਤੇ ਕੀ ਕੁਝ ਖਾਧਾ ਫੇਰ ਤੁਸੀ ਸਾਰਿਆ ਨੇ ?

ਭੈਣ ਜੀ , ਪਹਿਲਾ ਅਸੀਂ ਸਾਰੀਆਂ ਨੇ ਮਿਲ ਕੇ ਮੋਮੋ ਬਣਾਏ …, ਫੇਰ ਇਕੱਠੇ ਬੈਠ ਕੇ ਖਾਧੇ ਨਾਲੇ ਪੂਰੀ ….ੀ …. ੀ…. ਖਿੱਲੀ ਪਾਈ….!ਪੁਰਾਣੀਆਂ ਗੱਲਾ ਸੁਣਾਉਂਦੇ ਸੀ ਤਾਈ ਜੀ ਹੋਰੀਂ …!

ਹੇ ਰਲਕੇ ਬਣਾਏ ਸੀ…. ? ਇਕੱਠੇ ਬੈਠ ਕੇ ਖਾਧੇ….. ?
ਮੋਮੋ …?

ਮਨ ਹੀ ਮਨ ਮੈਂ ਸੋਚਿਆ ਇਹ ਸਾਡੀ ਭਰਜਾਈ ਮੱਧ ਪ੍ਰਦੇਸ਼ ਵਿੱਚ ਜੰਮੀ ਪਲੀ ਹੈ , ਤਾਂ ਕਰਕੇ ਮੋਮੋਠਗਣੀ ਨੂੰ ਅੱਧਾ ਬੋਲ ਰਹੀ ਹੋਣੀ ….ਮੋਮੋ ।

ਕੋਣ ਬਣੀਆਂ ਮੋਮੋ ? ਮੈਂ ਹੈਰਾਨ ਹੁੰਦੀ ਨੇ ਪੁੱਛਿਆ ?

ਸਾਡੇ ਵੇਲੇ ਤਾਂ ਬੀਬੀ ਜੀ ਸਾਨੂੰ ਡਰਾਉਣ ਨੂੰ ਮੋਮੋਠਗਣੀ ਬੁਲਾਉਂਦੇ ਸੀ…, ਤੇ ਹੁਣ ਤੁਹਾਡੇ ਵੇਲੇ ਮੋਮੋਠਗਣੀ ਖਾਣ ਲੱਗ ਪਏ…!

ਭੈਣ ਜੀ, ਮੈਂ ਮੋਮੋ ਕਹਿ ਰਹੀ ਤੇ ਤੁਸੀ ਮੋਮੋਠਗਣੀ ਸਮਝੀ ਜਾਂਦੇ ਹੋ …!

ਨਾਲੇ ਅਸੀਂ ਦੋਵੇਂ ਖਿੜ ਖਿੜਾਂ ਕੇ ਹੱਸੀਆਂ ….!

ਓ ਭਾਈ ਇਹ ਹੁਣ ਨਵੀਂ ਬਲਾ ਮੋਮੋ ਕੀ ਹੁੰਦਾ ?

ਫੇਰ ਭਰਜਾਈ ਗੁਲਾਬੋ ਕਹਿੰਦੀ …..ਭੈਣ ਜੀ ਤੁਹਾਨੂੰ ਮੋਮੋ ਨਹੀਂ ਪਤਾ?

ਮੈਂ ਕਿਹਾ ਨਹੀਂ ਗੁਲਾਬੋ , ਮੈਨੂੰ ਤਾਂ ਮੋਮੋਠਗਣੀ ਦਾ ਹੀ ਪਤਾ ਸੀ….!

ਭੈਣ ਜੀ ਮੋਮੋਠਗਣੀ ਕੀ ਹੁੰਦੀ ….!

ਮੈਂ ਕਿਹਾ ਚਲੋ ਰਹਿਣ ਦਿਉ ਹੁਣ ਤੁਸੀਂ, ਜਿਸ ਦਿਨ ਮੈਂ ਲੁਧਿਆਣੇ ਤੁਹਾਡੇ ਘਰ ਆਈ ਤੁਸੀ ਮੈਨੂੰ ਮੋਮੋ ਬਣਾ ਕੇ ਖਵਾ ਦਿਉ, ਤੇ ਮੈਂ ਤੁਹਾਨੂੰ ਮੋਮੋਠਗਣੀ ਵਾਰੇ ਜ਼ਰੂਰ ਦੱਸ ਦੇਵਾਂਗੀ। ਹੁਣ ਮੇਰੇ ਆਉਣ ਤੱਕ ਮੋਮੋ ਯਾਦ ਰੱਖੋ, ਮੋਮੋਠਗਣੀ ਤਾਂ ਪੁਰਾਣੇ ਵਕਤ ਦੇ ਨਾਲ ਅਲੋਪ ਹੋ ਗਈ… । ਜਿਵੇਂ ਜਿਵੇਂ ਸਾਡਾ ਪੰਜਾਬੀ ਵਿਰਸਾ , ਸਾਡੀਆਂ ਪੰਜਾਬੀ ਕਥਾ ਕਹਾਣੀਆਂ , ਗੀਤ , ਲੋਕ ਗੀਤ , ਕਹਾਣੀਆਂ ਆਦਿ ਸਭ ਗੁਆਚ ਰਿਹਾ, ਇਸੇ ਤਰਾਂ ਇੱਕ ਦਿਨ ਅਸੀਂ ਵੀ ਅਲੋਪ ਹੋ ਜਾਣਾ….!

ਸਰਬਜੀਤ ਸਿੰਘ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਖ਼ਮਾਂ ਲਈ‌ ਦਵਾ ਵੀ ਰੱਖ
Next articleਦੱਸੀਂ ਖੋਹਲ ਕੇ,