ਮੇਰ – ਤੇਰ

(ਸਮਾਜ ਵੀਕਲੀ)

 

ਮੇਰ- ਤੇਰ ਨੂੰ ਜੇ ਛੱਡ ਦੇਵੋ ਤਾਂ ਸਾਰਾ ਜਹਾਨ ਆਪਣਾ ਹੈ ,
ਹੇਰ-ਫੇਰ ਤੋਂ ਤੋਬਾ ਕਰ ਲਵੋ ਤਾਂ ਸਾਰਾ ਜਹਾਨ ਆਪਣਾ ਹੈ,

ਧਰਤੀ ਮਾਂ ਸਭ ਦੀ ਮਾਂ ਹੈ ਤੇ ਇਹ ਸਭ ਦਾ ਰੈਣ ਬਸੇਰਾ ਹੈ,
ਮੈਂ-ਮੈਂ ਛੱਡ ਕੇ ਤੇਰਾ ਤੇਰਾ ਕਰੋਂ ਤਾਂ ਸਾਰਾ ਜਹਾਨ ਆਪਣਾ ਹੈ,

ਆਪਣੇ ਘਰ ਚਾਨਣ ਤਾਂ ਦੂਜਿਆਂ ਦੇ ਘਰ ਵੀ ਚਾਨਣ ਕਰੋ ,
ਤਰਸ-ਹਮਦਰਦੀ ਪਾਲ ਲਵੋ ਤਾਂ ਸਾਰਾ ਜਹਾਨ ਆਪਣਾ ਹੈ ,

ਜਾਤ-ਪਾਤ, ਮਜ਼ਹਬਾਂ ਦੀ ਜੰਗ ਵਿੱਚ ਨਾ ਕੋਈ ਸਵੇਰ ਹੁੰਦੀ,
ਗਰੀਬ – ਗੁਰਬੇ ਗਲ ਲਾਵੋ ਤਾਂ ਸਾਰਾ ਜਹਾਨ ਆਪਣਾ ਹੈ,

ਰੱਬ ਦੀ ਰਜਾ ਤੇ ਕੁਦਰਤ ਦੇ ਰੰਗਾਂ ਵਿੱਚ ਅਨੰਦ ਘਨੇਰਾ ਹੈ,
ਕਰਮ-ਕਾਂਡ ਨੂੰ ਤਿਆਗ ਦੇਵੋ ਤਾਂ ਸਾਰਾ ਜਹਾਨ ਆਪਣਾ ਹੈ,

ਬਜੁਰਗਾਂ ਦੀ ਸੇਵਾ ਕਰੋ ਸੈਣੀ ਮਿਲਦਾ ਸੁੱਖਾਂ ਦਾ ਭੰਡਾਰ ਹੈ,
ਨਸ਼ਾ-ਪੱਤਾ ਛੱਡ ਕੇ ਬਾਣੀ ਪੜ੍ਹੋ ਤਾਂ ਸਾਰਾ ਜਹਾਨ ਆਪਣਾ ਹੈ,

ਸੁਰਿੰਦਰ ਕੌਰ ਸੈਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੱਸੀਂ ਖੋਹਲ ਕੇ,
Next article” ਪੁਲੀਸ, ਪੁਸਤਕਾਂ ਤੇ ਪਬਲਿਕ ਦਾ ਸੰਗਮ” -ਚਾਰ ਰੋਜ਼ਾ ਪੁਲੀਸ ਪੁਸਤਕ ਮੇਲਾ ਜਗਰਾਉਂ