(ਸਮਾਜ ਵੀਕਲੀ)
ਅੱਖਾਂ ਵਿਚੋਂ ਵਗਿਆ ਅੱਥਰੂ,
ਗਲੀ ਗਲੀ ਰੁਲਦਾ ਰਿਹਾ।
ਅੱਖਾਂ ਵਿਚੋਂ ਟਪਕਿਆ ਅੱਥਰੂ,
ਮਿੱਟੀ ਗਾਰੇ ਸੰਗ ਘੁਲਦਾ ਰਿਹਾ।
ਅੱਥਰੂ ਰਸਤਾ ਬਣ ਸਕਦਾ ਸੀ,
ਅੱਥਰੂ ਮੰਜ਼ਲ ਬਣ ਸਕਦਾ ਸੀ।
ਗਰੀਬ ਨੂੰ ਹੌਸਲਾ ਦੇ ਸਕਦਾ ਸੀ,
ਮਨ ਦਾ ਬੋਝ ਹਲਕਾ ਕਰ ਸਕਦਾ ਸੀ।
ਅਫਸੋਸ!ਕਿਸੇ ਕੰਮ ਨਾ ਆਇਆ,
ਇਹ ਅੱਥਰੂ ਕਿੱਥੇ ਪਿਆ ਹੈ?
ਇਹ ਅੱਥਰੂ ਜਿੱਥੇ ਵੀ ਪਿਆ ਹੈ,
ਕੀ ਕੌਮ ਦੀ ਉਸਾਰੀ ਕਰੇਗਾ?
ਤਪਦੇ ਦਿਲਾਂ ਨੂੰ ਠੰਢਾ ਕਰੇਗਾ?
ਕੀ ਪੌਣ ਬਣ ਉਡੇਗਾ?
ਕੀ ਬੱਦਲ ਬਣ ਵੱਸੇਗਾ?
ਇਹ ਤਾਂ ਸਮਾਂ ਦੱਸੇਗਾ,
ਅੱਖਾਂ ਵਿਚਲਾ ਅੱਥਰੂ ਕਿਧਰ ਗਿਆ?
ਕਿ ਗਲੀਆਂ ਵਿਚ ਰੁਲ ਗਿਆ?
ਕਿ ਮਿੱਟੀ ਗਾਰੇ ਸੰਗ ਘੁਲ ਗਿਆ?
ਕਸ਼ਮੀਰੀ ਲਾਲ ਚਾਵਲਾ
ਸੰਪਾਦਕ ਅਦਬੀ ਪਰਿਕਰਮਾ ਮੁਕਤਸਰ
_152026 9814814791



