ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ।ਇਸ ਸਮਾਗਮ ਵਿੱਚ ਬਹੁਪੱਖੀ ਲੇਖਕ ਸੁਖਦੇਵ ਸਿੰਘ ਔਲਖ ਦੀ ਪੁਸਤਕ ਆਪਣਿਆਂ ਤੋਂ ਬਚੋ ਉੱਪਰ ਗੋਸ਼ਟੀ ਕਰਵਾਈ ਗਈ ਜਿਸ ਉੱਪਰ ਪਰਚਾ ਪੜ੍ਹਦਿਆਂ ਨਿਰੰਜਣ ਬੋਹਾ ਨੇ ਕਿਹਾ ਕਿ ਸੁਖਦੇਵ ਔਲਖ ਦੇ ਵਿਅੰਗ ਸੰਗ੍ਰਹਿ ਵਿਚਲੇ ਵਿਅੰਗ ਸਮਾਜ ਨੂੰ ਮਨੁੱਖਤਾਵਾਦੀ ਲੀਹਾਂ ਤੋਂ ਲਾਹੁਣ ਵਾਲੇ ਸ਼ੈਤਾਨੀ ਤੇ ਦੰਭੀ ਚਿਹਰਿਆਂ ਤੇ ਪਾਏ ਸ਼ਰਾਫ ਦੇ ਨਕਾਬ ਨੂੰ ਉਤਾਰਨ ਵਿੱਚ ਵਿਸ਼ੇਸ਼ ਦਿਲਚਸਪੀ ਰੱਖਦੇ ਹਨ। ਉੱਘੇ ਆਲੋਚਕ ਡਾ ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਸੁਖਦੇਵ ਸਿੰਘ ਔਲਖ ਇੱਕ ਗੁੜ੍ਹਿਆ ਹੋਇਆ ਵਿਅੰਗਕਾਰ ਹੈ ਉਸਨੇ ਇਸ ਪੁਸਤਕ ਰਾਹੀਂ ਬੇਗ਼ਾਨਿਆਂ ਤੋਂ ਨਹੀਂ ਸਗੋਂ ਆਪਣਿਆਂ ਤੋਂ ਬਚਣ ਦਾ ਸਾਰਥਿਕ ਸੁਨੇਹਾ ਦਿੱਤਾ ਹੈ। ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਸੁਖਦੇਵ ਸਿੰਘ ਔਲਖ ਦੇ ਵਿਅੰਗ ਹਾਸੇ ਅਤੇ ਵਿਅੰਗ ਦਾ ਸਹੀ ਸੰਤੁਲਨ ਕਾਇਮ ਕਰਨ ਵਾਲੇ ਹਨ ਉਨਾਂ ਕਿਹਾ ਕਿ ਔਲਖ ਦੀ ਵਿਅੰਗਾਤਮਕ ਭਾਸ਼ਾ ਸਮਾਜਿਕ ਯਥਾਰਥ ਵਿਚਲੀਆਂ ਵਿਸੰਗਤੀਆਂ ਨੂੰ ਠੀਕ ਢੰਗ ਨਾਲ ਫੜਦੀ ਹੈ। ਇਹਨਾਂ ਤੋਂ ਇਲਾਵਾ ਜਗਰਾਜ ਧੌਲਾ ਡਾ ਭੁਪਿੰਦਰ ਸਿੰਘ ਬੇਦੀ ਦਰਸ਼ਨ ਸਿੰਘ ਗੁਰੂ ਪ੍ਰੋਫੈਸਰ ਸੁਰਿੰਦਰਪਾਲ ਕੌਰ ਜਗਤਾਰ ਜਜ਼ੀਰਾ ਡਾ ਅਮਨਦੀਪ ਸਿੰਘ ਟੱਲੇਵਾਲੀਆ ਅਤੇ ਬਘੇਲ ਸਿੰਘ ਧਾਲੀਵਾਲ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਾਹਿਤਕ ਰਸਾਲੇ ਮੁਹਾਂਦਰਾ ਦਾ ਨਵਾਂ ਅੰਕ ਵੀ ਲੋਕ ਅਰਪਣ ਕੀਤਾ ਗਿਆ ।ਉਪਰੰਤ ਹੋਏ ਕਵੀ ਦਰਬਾਰ ਵਿੱਚ ਐਡਵੋਕੇਟ ਕੁਲਵੰਤ ਸਿੰਘ ਧਿੰਗੜ ਰਾਮ ਸਿੰਘ ਹਠੂਰ ਸੁਖਵਿੰਦਰ ਸਿੰਘ ਸਨੇਹ ਹਾਕਮ ਸਿੰਘ ਰੂੜੇਕੇ ਪਾਲ ਸਿੰਘ ਲਹਿਰੀ ਡਾ ਰਾਮਪਾਲ ਸ਼ਾਹਪੁਰੀ ਇਕਬਾਲ ਕੌਰ ਉਦਾਸੀ ਸੁਦਰਸ਼ਨ ਕੁਮਾਰ ਗੁੱਡੂ ਸਿੰਦਰ ਧੌਲਾ ਅਜੀਜ ਸਰੋਏ ਪ੍ਰਿੰਸੀਪਲ ਕੌਰ ਸਿੰਘ ਧਨੌਲਾ ਜਗਤਾਰ ਬੈਂਸ ਰਾਮ ਸਿੰਘ ਬੀਹਲਾ ਰਜਿੰਦਰ ਸ਼ੌਕੀ ਨਾਹਰ ਸਿੰਘ ਮੁਬਾਰਕਪੁਰੀ ਹਰਪ੍ਰੀਤ ਕੌਰ ਗੁਰਜਿੰਦਰ ਸਿੰਘ ਰਸੀਆ ਰਘਵੀਰ ਸਿੰਘ ਗਿੱਲ ਕੱਟੂ ਡਾ ਉਜਾਗਰ ਸਿੰਘ ਮਾਨ ਡਾ ਚਰਨ ਸਿੰਘ ਜਲੂਰ ਡਾ ਸੁਰਿੰਦਰ ਭੱਠਲ ਤੇਜਿੰਦਰ ਚੰਡਿਹੋਕ ਹਰਜੀਤ ਸਿੰਘ ਕਾਤਿਲ ਅਮਰਜੀਤ ਸਿੰਘ ਖਹਿਰਾ ਗੁਰਬਖਸ਼ਪੁਰਾ ਅਵਤਾਰ ਸਿੰਘ ਬੱਬੀ ਰਾਏਸਰ ਅਤੇ ਖੁਸ਼ਦੀਪ ਸਿੰਘ ਪਾਲੀ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



