*ਅਧਿਆਪਕ*

ਪਰਮ 'ਪ੍ਰੀਤ' ਬਠਿੰਡਾ
(ਸਮਾਜ ਵੀਕਲੀ) 
ਸਤਿਕਾਰ ਕਰੋ ਅਧਿਆਪਕ ਦਾ,
ਮੱਥੇ ਗਿਆਨ ਦੀ ਜੋਤ ਜਗਾਉਂਦੇ
ਸੁਪਨਿਆਂ ਨੂੰ ਪਰ ਦਿੰਦੇ ਅੰਬਰੀਂ,
ਉੱਡਣੇ ਦਾ ਵੱਲ ਸਿਖਲਾਉਂਦੇ…
ਗਿਆਨ ਦੇ ਸਾਗਰ ਨੇ ਡੂੰਘੇ,
ਚੂਲੀਆਂ ਭਰ ਕੇ ਜਾਣ ਪਿਲਾਈ ।
ਕੀ ਸਿਫ਼ਤ ਕਰਾਂ ਮੈਂ ਗੁਰੂਆਂ ਦੀ,
ਜੋ ਮੱਥੇ ਕਿਸਮਤ ਦੀ ਰੇਖਾ ਵਾਹੁੰਦੇ ।
ਸਤਿਕਾਰ ਕਰੋ ਅਧਿਆਪਕ ਦਾ,
ਮੱਥੇ ਗਿਆਨ ਦੀ ਜੋਤ ਜਗਾਉਂਦੇ…
ਤੂੰ ਪੈਰੀਂ ਹੱਥ ਲਾ ਉੱਠ ਤੜਕੇ,
ਮਾਪੇ ਨੇ ਪਹਿਲੇ ਅਧਿਆਪਕ ।
ਕਦੇ ਵੀ ਮੰਦਾ ਬੋਲੀਂ ਨਾ,
ਬ੍ਰਹਮ ਗਿਆਨ ਇਹ ਅਖਵਾਉਂਦੇ ।
ਸਤਿਕਾਰ ਕਰੋ ਅਧਿਆਪਕ ਦਾ,
ਮੱਥੇ ਗਿਆਨ ਦੀ ਜੋਤ ਜਗਾਉਂਦੇ…
ਮਾਂ ਤੋਂ ਮਾਂ ਬੋਲੀ ਦੀ ਦਾਤ ਮਿਲੀ,
ਕਦੇ ਨਾ ਬੋਲਣ ਤੋਂ ਸ਼ਰਮਾਈਏ।
ਸਾਂਭ ਲਓ ਮਹਿੰਗੇ ਮੋਤੀਆਂ ਨੂੰ,
ਕਾਮਲ ! ਗੁਰੂ ਏਹੀ ਸਮਝਾਉਂਦੇ ।
ਸਤਿਕਾਰ ਕਰੋ, ਅਧਿਆਪਕ ਦਾ,
 ਮੱਥੇ ਗਿਆਨ ਦੀ ਜੋਤ ਜਗਾਉਂਦੇ…
ਇਹ ਰਾਹ ਦੱਸਦੇ ਨੇ ਮੰਜ਼ਿਲਾਂ ਦੇ,
ਬਾਹਲੀ ਮਿਹਨਤ ਨਾਲ ਪੜਾਉਂਦੇ ।
ਡਾਕਟਰ,ਪਾਈਲਟ ‘ਤੇ ਵਿਗਾਆਨੀ
ਇਹੀ ਅਧਿਆਪਕ ਨੇ ਬਣਾਉਂਦੇ।
ਸਤਿਕਾਰ ਕਰੋ ਅਧਿਆਪਕ ਦਾ,
ਮੱਥੇ ਗਿਆਨ ਦੀ ਜੋਤ ਜਗਾਉਂਦੇ…
ਜਾਚ ਸਿਖਾਉਂਦੇ ਜੀਵਨ ਦੀ,
ਮਿਹਨਤ ਕਰੋ ‘ਤੇ ਨੀਅਤ ਚੰਗੀ ।
ਪ੍ਰੀਤ, ਜੋ ਡਰਣ ਨਾ ਮੁਸ਼ਕਲ ਤੋਂ,
ਉਹ ਉੱਚੀਆਂ ਮੰਜ਼ਲਾਂ ਨੂੰ ਹੱਥ ਪਾਉਂਦੇ,
ਸਤਿਕਾਰ ਕਰੋ ਅਧਿਆਪਕ ਦਾ,
ਮੱਥੇ ਗਿਆਨ ਦੀ ਜੋਤ ਜਗਾਉਂਦੇ….
ਪਰਮ ‘ਪ੍ਰੀਤ’ ਬਠਿੰਡਾ* 
Previous articleਇੰਡੀਅਨ ਕਮਿਊਨਿਟੀ ਦੀਆਂ ਸੇਵਾਵਾਂ ਨਿਭਾਉਣ ਬਦਲੇ ਲੋਕ ਗਾਇਕ ਹੀਰਾ ਧਾਲੀਵਾਲ ਦੂਜੀ ਵਾਰ ਅੰਤਰਰਾਸ਼ਟਰੀ ਐਵਾਰਡ ਨਾਲ ਸਨਮਾਨਿਤ
Next articleਵੱਧ ਰਿਹਾ ਫੁਕਰਪੁਣਾ