ਤਰਕਸ਼ੀਲਾਂ  ਨੇ  ਕੈਲੰਡਰ -24 ਤੇ  ਤਰਕਸ਼ੀਲ ਮੈਗਜ਼ੀਨ  ਦਾ ਨਵਾਂ ਅੰਕ ਲੋਕ ਅਰਪਣ ਕੀਤਾ 

ਜੋਤਸ਼ ਤੇ ਵਾਸਤੂ ਸ਼ਾਸਤਰ ਗੈਰ ਵਿਗਿਆਨਕ — ਤਰਕਸ਼ੀਲ
ਅਖੌਤੀ ਸਿਆਣਿਆਂ, ਤਾਂਤਰਿਕਾਂ ਦੇ ਭਰਮ ਜਾਲ ਤੋਂ ਕੀਤਾ ਸਾਵਧਾਨ 
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ  ਦੀ ਮੀਟਿੰਗ ਜ਼ੋਨ ਮੁਖੀ ਮਾਸਟਰ ਪਰਮਵੇਦ ਤੇ ਇਕਾਈ ਮੁਖੀ ਸੁਰਿੰਦਰਪਾਲ ਦੀ ਅਗਵਾਈ ਵਿੱਚ  ਸੰਗਰੂਰ ਵਿਖੇ ਹੋਈ।ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ  ਤਰਕਸ਼ੀਲ ਆਗੂ ਗੁਰਦੀਪ ਸਿੰਘ ਲਹਿਰਾ,ਸੀਤਾ ਰਾਮ ਬਾਲਦ ਕਲਾਂ  ਤੇ ਲੈਕਚਰਾਰ ਜਸਦੇਵ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਕਾਈ ਦੀ ਸਰਗਰਮੀਆਂ ਤੇ ਵਿਚਾਰ ਚਰਚਾ ਕੀਤੀ ਗਈ ਤੇ  ਕ੍ਰਿਸ਼ਨ ਬਰਗਾੜੀ ਦੇ ਯਾਦਗਾਰੀ ਸਮਾਗਮ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਸਹਿਮਤੀ ਬਣੀ ਤੇ ਮੀਟਿੰਗ ਵਿੱਚ  ਕੈਲੰਡਰ-24 ਤੇ ਤਰਕਸ਼ੀਲ ਮੈਗਜ਼ੀਨ ਦਾ ਨਵਾਂ   ਅੰਕ ਲੋਕ ਅਰਪਣ ਕੀਤਾ  ਗਿਆ।  ਸੂਬਾ ਕਮੇਟੀ ਤੇ ਜ਼ੋਨ ਮੀਟਿੰਗ ਦੀ ਰਿਪੋਰਟਿੰਗ ਕੀਤੀ ਗਈ ਤੇ ਸਥਾਨਕ ਇਕਾਈ ਦੇ ਇਨਾਮ ਵੰਡ ਸਮਾਗਮ ਦਾ ਰਿਵਿਊ ਕੀਤਾ ਗਿਆ। ਰੀਵੀਊ ਦੌਰਾਨ ਸਾਰੇ ਹਾਜ਼ਰ ਮੈਂਬਰਾਂ ਨੇ ਗਿਣਾਤਮਕ  ਤੇ ਗੁਣਾਤਮਿਕ ਪੱਖੋਂ ਤਸੱਲੀ ਦਾ ਪ੍ਰਗਟਾਵਾ ਕੀਤਾ ਤੇ ਇਸ ਨੂੰ ਭਾਵਪੂਰਤ  ਕਿਹਾ। ਜੋਤਿਸ਼ ਤੇ ਚਰਚਾ ਕਰਦੇ ਸਮੇਂ ਸਾਰਿਆਂ ਨੇ ਕਿਹਾ ਕਿ ਜੋਤਿਸ਼  ਲੋਕਾਂ ਨੂੰ ਮੂਰਖ਼ ਬਣਾਉਣ ਤੋਂ ਬਿਨਾਂ ਕੁਝ ਨਹੀਂ।
ਆਗੂਆਂ ਕਿਹਾ ਕਿ ਜੋਤਿਸ਼  ਤੇ ਵਾਸਤੂਸ਼ਾਸਤਰ ਕਿਸੇ ਵੀ ਤਰ੍ਹਾਂ ਵਿਗਿਆਨਕ ਨਹੀਂ ਹੈ,ਇਹ ਤੀਰ ਤੁੱਕਾ ਹੈ, ਜੋਤਸ਼ ਭਾਰਤੀ ਸੰਵਿਧਾਨ ਦੀਆਂ  ਮੂਲ਼ ਭਾਵਨਾਵਾਂ ਦੇ ਉਲਟ ਹੈ ਕਿਉਂਕਿ ਭਾਰਤੀ ਸੰਵਿਧਾਨ ਮੁਤਾਬਿਕ ਹਰ ਵਿਅਕਤੀ ਦਾ ਫ਼ਰਜ਼ ਹੈ ਕਿ ਉਹ ਵਿਗਿਆਨ ਦਾ ਪ੍ਰਚਾਰ ਤੇ ਪ੍ਰਸਾਰ ਕਰੇ ਤਾਂ ਜੋ ਲੋਕਾਂ ਦਾ ਨਜ਼ਰੀਆ ਵਿਗਿਆਨਕ ਬਣੇ।
ਉਨ੍ਹਾਂ ਕਿਹਾ ਕਿ   ਹਰ ਪਾਸੇ ਵਿਗਿਆਨ ਦੀਆਂ ਖੋਜਾਂ, ਕਾਢਾਂ ਦਾ ਬੋਲਬਾਲਾ ਹੈ।
  ਉਨਾਂ ਲੋਕਾਂ ਨੂੰ   ਅਖੌਤੀ ਸਿਆਣਿਆਂ ,ਜੋਤਸ਼ੀਆਂ,ਤਾਂਤਰਿਕਾਂ,ਵਾਸਤੂ ਸ਼ਾਸਤਰੀਆਂ ਦੇ ਫੈਲਾਏ ਭਰਮਜਾਲ, ਅੰਧਵਿਸ਼ਵਾਸਾਂ,ਵਹਿਮਾਂ ਭਰਮਾਂ,ਤੇ ਰੂੜ੍ਹੀਵਾਦੀ ਵਿਚਾਰਾਂ,ਅਰਥਹੀਣ,ਵੇਲਾ ਵਿਹਾ ਚੁੱਕੀਆਂ ਗਲੀਆਂ  ਸੜੀਆਂ ਰਸਮਾਂ ਵਿਚੋਂ ਨਿਕਲ ਕੇ ਵਿਗਿਆਨਕ ਸੋਚ  ਤੇ ਨੈਤਿਕ ਕਦਰਾਂ ਅਪਨਾਉਣ  ਦੀ ਅਪੀਲ ਕੀਤੀ। ਆਗੂਆਂ ਕਿਹਾ ਕਿ ਇਸ ਦੁਨੀਆਂ ਵਿੱਚ ਘਟਨਾਵਾਂ ਵਾਪਰੀਆਂ ਹਨ ਇਨ੍ਹਾਂ ਦੇ ਕਾਰਨ ਜਾਨਣਾ ਹੀ ਤਰਕਸ਼ੀਲਤਾ ਹੈ।ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੁਖਦੇਵ ਸਿੰਘ ਕਿਸ਼ਨਗੜ੍ਹ, ਪ੍ਰਗਟ ਸਿੰਘ ਬਾਲੀਆਂ, ਪਰਮਿੰਦਰ ਸਿੰਘ ਮਹਿਲਾਂ, ਤ੍ਰਿਲੋਕੀ ਨਾਥ, ਗੁਰਦੀਪ ਸਿੰਘ,ਸੀਤਾ ਰਾਮ, ਜਸਦੇਵ ਸਿੰਘ  ਨੇ ਸ਼ਮੂਲੀਅਤ ਕੀਤੀ।
ਮਾਸਟਰ ਪਰਮਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ 
9417422349

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਨਹਿਰ ਤਾਂ ਸੁੱਕੀ ਪਈ ਆ / ਮਿੰਨੀ ਕਹਾਣੀ
Next articleਜ਼ਫ਼ਰਨਾਮਾ ਲਿਖ਼ਣ ਦਾ ਮੁੱਢ ਕਿਵੇਂ ਬੱਝਾ ?