HOME ਤਲਵੰਡੀ ਚੌਧਰੀਆਂ ਗ੍ਰਾਮ ਪੰਚਾਇਤ ਵੱਲੋਂ ਆਮ ਇਜਲਾਸ ਬੁਲਾਇਆ ਗਿਆ, ਆਮ ਇਜਲਾਸ ਵਿੱਚ...

ਤਲਵੰਡੀ ਚੌਧਰੀਆਂ ਗ੍ਰਾਮ ਪੰਚਾਇਤ ਵੱਲੋਂ ਆਮ ਇਜਲਾਸ ਬੁਲਾਇਆ ਗਿਆ, ਆਮ ਇਜਲਾਸ ਵਿੱਚ ਪਿੰਡ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ

1

ਕਪੂਰਥਲਾ  (ਸਮਾਜ ਵੀਕਲੀ)  (ਕੌੜਾ)-  ਗ੍ਰਾਮ ਪੰਚਾਇਤ ਤਲਵੰਡੀ ਚੌਧਰੀਆਂ ਵੱਲੋਂ ਪਿੰਡ ਦੀਆਂ ਸਮੱਸਿਆਵਾਂ ਨੂੰ ਲੈ ਕੇ  ਸਰਪੰਚ ਬਲਵਿੰਦਰ ਸਿੰਘ ਲੱਡੂ ਦੀ ਪ੍ਰਧਾਨਗੀ ਹੇਠ ਆਮ ਇਜਲਾਸ ਹੋਇਆ। ਜਿਸ ਵਿੱਚ ਪਿੰਡ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਜਲਾਸ ਵਿੱਚ ਪੰਚਾਇਤ ਸਕੱਤਰ ਕਸ਼ਮੀਰ ਸਿੰਘ ਅਤੇ ਰਸ਼ਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਪਿੰਡ ਦੀ ਸਮੁੱਚੀ ਪੰਚਾਇਤ ਵਿੱਚ ਸਰਪੰਚ ਬਲਵਿੰਦਰ ਸਿੰਘ ਲੱਡੂ, ਬੀਬੀ ਸੁਰਿੰਦਰ ਕੌਰ ਸੰਧੂ, ਸਤਨਾਮ ਸਿੰਘ ਸਾਬੀ, ਰਣਜੀਤ ਸਿੰਘ ਰਾਜਾ, ਦਵਿੰਦਰ ਸਿੰਘ ਓਠੀ, ਕਮਲਜੀਤ ਸਿੰਘ ਚੰਦੀ, ਰਾਜਵਿੰਦਰ ਕੌਰ ਭਾਰਜ, ਜਸਵਿੰਦਰ ਕੌਰ, ਰਣਜੀਤ ਕੌਰ, ਵੀਰਪਾਲ ਅਟਵਾਲ, ਧੀਰਜ ਸ਼ਰਮਾ, ਰਾਜਵਿੰਦਰ ਕੌਰ ਤੋਂ ਇਲਾਵਾ ਪਤਵੰਤਿਆਂ ਵਿੱਚ ਬਾਬਾ ਸੁਖਜੀਤ ਸਿੰਘ ਜੋਗੀ, ਰਾਜਨ ਤਲਵੰਡੀ ਚੌਧਰੀਆਂ, ਮਨਜੀਤ ਸਿੰਘ ਲਾਲੀ, ਹਰਜੀਤ ਸਿੰਘ ਰਾਣਾ, ਜਸਵਿੰਦਰ ਸਿੰਘ ਸੋਨੂੰ, ਦਰਸ਼ਨ ਸਿੰਘ ਡਾਇਰੈਕਟਰ, ਜਸਪਾਲ ਸਿੰਘ ਡਾਇਰੈਕਟਰ, ਦਲਬੀਰ ਸਿੰਘ ਪ੍ਰਧਾਨ, ਅਮਰਜੀਤ ਸਿੰਘ ਫੌਜੀ, ਅਮਨਦੀਪ ਸਿੰਘ, ਸੱਜਣ ਸਿੰਘ, ਜੀਤ ਸਿੰਘ, ਪ੍ਰਦੀਪ ਸਹਿਗਲ,ਸ਼ਿਵ ਕੁਮਾਰ, ਸਤਨਾਮ ਸਿੰਘ ਸੱਤਾ, ਤਰਲੋਕ ਸਿੰਘ, ਜਗੀਰ ਸਿੰਘ ਮੱਲ੍ਹੀ, ਕਰਨੈਲ ਸਿੰਘ ਢੋਟ,ਅਸ਼ੋਕ ਕੁਮਾਰ, ਸੰਤੋਖ ਸਿੰਘ ਸਾਬਕਾ ਇੰਸਪੈਕਟਰ, ਲਾਡੀ, ਯਾਦਵਿੰਦਰ ਸਿੰਘ ਓਠੀ, ਬਿੱਲਾ ਦੋਧੀ, ਜੋਗਾ ਸਿੰਘ ਸਾਹੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਦਮੀ ਅਤੇ ਔਰਤਾਂ ਹਾਜ਼ਰ ਸਨ। ਛੱਪੜਾਂ ਦੀ ਸਮੱਸਿਆ ਤੋਂ ਇਲਾਵਾ ਬੱਸ ਸਟੈਂਡ ਲਈ ਸੈੱਡ, ਬੱਸ ਸਟੈਂਡ ਤੇ ਔਰਤਾਂ ਅਤੇ ਮਰਦਾਂ ਲਈ ਬਾਥਰੂਮਾਂ ਦੀ ਹਾਲਤ ਸੁਧਾਰਨ ਲਈ ਵਿਚਾਰ ਕੀਤਾ ਗਿਆ। ਲੋੜਵੰਦਾਂ ਨੂੰ ਥਾਂ ਦੇਣ ਤੁਰੰਤ ਲਿਸਟਾਂ ਬਣਾਈਆਂ ਜਾਣ ਅਤੇ ਪ੍ਰਸ਼ਾਸਨ ਹਵਾਲੇ ਕੀਤੀਆਂ ਜਾਣ। ਸਿਹਤ ਸਹੂਲਤਾਂ ਦੀ ਮਾੜੀ ਹਾਲਾਤ ਅਤੇ ਸਕੂਲ ਵਿੱਚ ਖਾਲੀ ਪੋਸਟਾਂ ਸਬੰਧੀ ਚਿੰਤਾ ਪ੍ਰਗਟ ਕੀਤੀ ਗਈ । ਇਹਨਾਂ ਸਬੰਧੀ ਯਤਨ ਕਰਨ ਲਈ ਪੰਚਾਇਤ ਨੇ ਹਾਮੀ ਭਰੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਸਲੇ ਲੋਕਾਂ ਨੇ ਪੰਚਾਇਤ ਦੇ ਧਿਆਨ ਵਿੱਚ ਲਿਆਂਦੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁੰਝਲਦਾਰ ਤੇ ਵਿਵਾਦਪੂਰਨ ਵਿਸ਼ਿਆਂ ਤੋਂ ਨਾ ਝਿਜਕਣ ਵਾਲਾ ਲੇਖਕ -ਸੁਰਜੀਤ ਸਿੰਘ ਫਲੋਰਾ
Next article“ਕਬਰਾਂ”