(ਸਮਾਜ ਵੀਕਲੀ)
ਚੁੱਪ ਚਾਪ ਰੱਖੀਆਂ ਕਹਾਣੀਆਂ ਨੇ,
ਕਬਰਾਂ ਹੇਠਾਂ ਸਦੀਆਂ ਪੁਰਾਣੀਆਂ ਨੇ।
ਹਰ ਇੱਕ ਮਿੱਟੀ ਦੀ ਚਾਦਰ ਹੇਠਾਂ,
ਦਬੀਆਂ ਹੋਈਆਂ ਯਾਦਾਂ ਕਮਾਣੀਆਂ ਨੇ।
ਕਿਸੇ ਨੇ ਲਿਖੀ ਸੀ ਮੋਹ ਦੀ ਗਾਥਾ,
ਕਿਸੇ ਨੇ ਵਿਛੋੜੇ ਦੀ ਰੀਤ ਨਿਭਾਈ।
ਕਿਸੇ ਦੀ ਹਸਤੀ ਵੀ ਬੋਲ ਨਾ ਪਾਈ,
ਕਿਸੇ ਨੇ ਚੁੱਪੀ ‘ਚ ਰੋਹ ਰਲ਼ਾਈ।
ਇਹ ਕਬਰਾਂ ਤਾਂ ਮੌਨ ਨਜ਼ਾਰੇ ਨੇ,
ਜਿਥੇ ਵਕਤ ਨੇ ਅੱਖਾਂ ਮੂੰਦ ਲਿਆ।
ਨਾ ਕੱਲ, ਨਾ ਅੱਜ, ਨਾ ਭਲਕੇ ਦੀ ਗੱਲ,
ਇਥੇ ਹਰੇਕ ਨੇ ਰਸਤਾ ਭਾਲ ਲਿਆ।
ਹੋ ਸਕਦਾ ਅਸੀਂ ਭੁੱਲ ਜਾਈਏ,
ਕਿਸੇ ਦੀ ਕਬਰ ਤੇ ਨਾ ਚਿਰਾਗ਼ ਹੋਵੇ।
ਪਰ ਮਿੱਟੀ ਨੂੰ ਯਾਦ ਰਹਿੰਦਾ ਏ,
ਕਿਹੜਾ ਦਰਦ ਇੱਥੇ ਦਫਨ ਹੋਵੇ।
ਇਹ ਕਬਰਾਂ ਸਾਨੂੰ ਸਿਖਾਉਂਦੀਆਂ ਨੇ,
ਮਾਣ, ਅਹੰਕਾਰ ਸਭ ਰੇਤ ਬਣ ਜਾਂਦੇ।
ਜੀਵਨ ਦਾ ਸੱਚ ਇਹੋ ਜਿਹਾ ਏ,
ਸਭ ਰਾਹ ਆਖ਼ਿਰ ਇਥੇ ਮੁੱਕ ਜਾਂਦੇ।
ਮੰਜੂ ਰਾਇਕਾ।
ਭਿੰਡਰਾਂ (ਸੰਗਰੂਰ)
7626053712



