20 ਕਰੋੜ 80 ਲੱਖ ਖੰਡ ਮਿੱਲ ਵੱਲ ਅਜੇ ਬਾਕੀ – ਕਸ਼ਮੀਰ ਸਿੰਘ ਪੰਨੂ
ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਭਾਰਤੀ ਕਿਸਾਨ ਯੂਨੀਅਨ ਦੁਆਬਾ ਬਲਾਕ ਮਹਿਤਪੁਰ ਤੇ ਨੂਰਮਹਿਲ ਵਲੋਂ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਦੀ ਅਗਵਾਈ ਹੇਠ ਜਨਰਲ ਮੈਨੇਜਰ ਸਹਿਕਾਰੀ ਖੰਡ ਮਿੱਲ ਨਕੋਦਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੋਪਦਿਆ ਮੰਗ ਕੀਤੀ ਕਿ ਗੰਨੇ ਦਾ ਬਕਾਇਆ ਰਾਸ਼ੀ 20 ਕਰੋੜ 80 ਲੱਖ ਰੁਪਏ ਜੋ ਨਕੋਦਰ ਖੰਡ ਮਿੱਲ ਵੱਲ ਕਿਸਾਨਾਂ ਦਾ ਬਕਾਇਆ ਹੈ ਤੁਰੰਤ ਰਿਲੀਜ਼ ਕੀਤਾ ਜਾਵੇ। ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਗੰਨੇ ਦਾ ਬਕਾਇਆ ਦੇਣ ਵਿਚ ਨਕਾਮ ਸ਼ਾਬਤ ਹੋਈ ਹੈ ਉਨ੍ਹਾਂ ਕਿਹਾ ਕਿ ਕਿਸਾਨ ਝੋਨੇ ਦੀ ਲੁਆਈ ਮਜ਼ਦੂਰਾਂ ਨੂੰ ਕਰਜ਼ਾ ਚੁੱਕ ਕੇ ਦੇ ਰਹੇ ਹਨ ਤੇ ਖੰਡ ਮਿੱਲਾਂ ਕਿਸਾਨਾਂ ਦੇ ਗੰਨੇ ਦਾ ਪੈਸਾ ਦੱਬ ਕੇ ਬੈਠੀਆਂ ਹਨ ਉਨ੍ਹਾਂ ਮਾਨ ਜੋਗ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ 15 ਦਿਨ ਜੇ ਖੰਡ ਮਿੱਲਾਂ ਕਿਸਾਨਾਂ ਨੂੰ ਗੰਨੇ ਦਾ ਬਕਾਇਆ ਭੁਗਤਾਨ ਨਹੀਂ ਕਰਦੀਆਂ ਤਾਂ ਖੰਡ ਮਿੱਲਾਂ ਵੱਲੋਂ ਕਿਸਾਨਾਂ ਨੂੰ ਵਿਆਜ਼ ਸਮੇਤ ਗੰਨੇ ਦੀ ਰਕਮ ਦੇਣੀ ਪਵੇਗੀ । ਉਨ੍ਹਾਂ ਵਿਅੰਗ ਕੱਸਦਿਆਂ ਕਿਹਾ ਕਿ ਇਨ੍ਹਾਂ ਨੇ ਤਾਂ ਵਿਆਜ਼ ਕੀ ਦੇਣਾ ਉਲਟਾ ਖੰਡ ਮਿੱਲਾਂ ਕਿਸਾਨਾਂ ਨੂੰ ਗੰਨੇ ਦੀ ਪਲੈਨਟੀ ਦੇ ਨਾਂ ਤੇ ਲੁੱਟ ਰਹੀਆਂ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਗੰਨੇ ਦਾ ਬਕਾਇਆ ਰਾਸ਼ੀ ਵਿਆਜ਼ ਸਮੇਤ ਜ਼ਲਦ ਤੋਂ ਜਲਦ ਰਿਲੀਜ਼ ਕੀਤੀ ਜਾਵੇ ਤੇ ਕੱਟੀ ਹੋਈ ਪਲੋਨਟੀ ਵੀ ਤਰੁੰਤ ਜਾਰੀ ਕੀਤੀ ਜਾਵੇ ਨਹੀਂ ਤਾਂ ਯੂਨੀਅਨ ਵੱਲੋਂ ਕਿਸਾਨਾਂ ਨੂੰ ਨਾਲ ਲੈਕੇ ਤਿਖਾ ਸੰਘਰਸ਼ ਆਰੰਭਿਆ ਜਾਵੇਗਾ। ਉਨ੍ਹਾਂ ਮੇਨ ਰੋਡ ਤੋ ਪ੍ਰੀਮੀਅਰ ਵਾਲੀ 30 ਫੁਟ ਸੜਕ ਟੋਕਨ ਵੱਲ ਦੀ ਕੰਡੇ ਤਕ ਬਣਾਏ ਜਾਣ ਦੀ ਵੀ ਮੰਗ ਕੀਤੀ। ਇਸ ਮੌਕੇ ਕਸ਼ਮੀਰ ਸਿੰਘ ਪੰਨੂ, ਗੁਰਚੇਤਨ ਸਿੰਘ ਤੱਖਰ ,ਰਸ਼ਪਾਲ ਸਿੰਘ ਸਾਦੀ ਪੁਰ ,ਜਸਵੰਤ ਸਿੰਘ ਕਾਹਲੋ, ਨਰਿੰਦਰ ਸਿੰਘ ਉਧੋਵਾਲ, ਬਲਵੀਰ ਸਿੰਘ ਉਧੋਵਾਲ ,ਜਸਵੰਤ ਸਿੰਘ ਸਿੰਘਾਪੁਰ ,ਜਸਵੀਰ ਸਿੰਘ ਅਕਬਰ ਕਲਾ, ਕਿਰਪਾਲ ਸਿੰਘ ਤੰਦਾਉਰਾ, ਬਲਵਿੰਦਰ ਸਿੰਘ ਬਾਠ ਕਲਾ, ਗੁਰਨਾਮ ਸਿੰਘ ,ਭਜਨ ਸਿੰਘ ਉਧੋਵਾਲ, ਬਲਜੀਤ ਸਿੰਘ ਬਾਲੋਕੀ, ਮਨਜਿੰਦਰ ਸਿੰਘ ਹਰਦੋਸੰਘਾ, ਗੁਰਮੇਲ ਸਿੰਘ ਪਛਾੜੀਆ, ਰਣਵੀਰ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



