HOME ਫਾਦਰ ਡੇ ਤੇ…ਪਿਤਾ ਨੂੰ ਯਾਦ ਕਰਨਾ

ਫਾਦਰ ਡੇ ਤੇ…ਪਿਤਾ ਨੂੰ ਯਾਦ ਕਰਨਾ

1
ਹਰੀ ਕ੍ਰਿਸ਼ਨ ਬੰਗਾ

  (ਸਮਾਜ ਵੀਕਲੀ)   ਫਾਦਰ ਡੇ ਤੇ…ਪਿਤਾ ਨੂੰ ਯਾਦ ਕਰਨਾ, ਰੰਗ ਬਰੰਗੀਆਂ ਤਸਵੀਰਾਂ, ਗਾਣਿਆਂ ਨਾਲ ਅਖਬਾਰਾਂ ਸੋਸ਼ਿਲ ਮੀਡਿਆ ਭਰਨਾ…..
ਮਦਰ ਡੇ ਤੇ… ਮਾਂ ਨੂੰ ਯਾਦ ਕਰਨਾ, ਇਦਾਂ ਫੇਰ ਸੋਸ਼ਿਲ ਮੀਡਿਆ ਅਖਬਾਰਾਂ ਤੇ ਰੱਛ ਵਧਾਓਣਾ…
ਆ ਹੁਣ ਯੋਗਾ ਡੇ ਤੇ ਤਰਾਂ ਤਰਾਂ ਦੀਆਂ ਫੋਟੋਆਂ ਖਿੱਚਵਾ ਕੇ ਸੋਸ਼ਿਲ ਮੀਡਿਆ ਅਖਬਾਰਾਂ ਨੂੰ ਨਕੋ ਨੱਕ ਭਰਨਾ।
ਦੋਸਤੋ ਕੀ ਹੋ ਰਿਹਾ?… ਕੀ ਇਹ ਚੀਜਾਂ ਇੱਕ ਦਿਨ ਕਰਨ ਦੀਆਂ!!!!…
ਮਾਂ ਬਾਪ ਜਿਹਨਾਂ ਨੇ ਤੁਹਾਨੂੰ ਇਹ ਸੁੰਦਰ ਮਨਮੋਹਕ ਦੁਨੀਆਂ ਚੋਂ ਲਿਆਂਦਾ, ਉਸ ਮਾਲਿਕ ਦਾ ਇੱਕ ਵਾਰ ਮਿਲਣ ਵਾਲੇ ਤੋਹਫ਼ੇ ਦਾ ਆਨੰਦ ਮਾਨਣ ਦਾ ਮੌਕਾ ਦਿੱਤਾ। ਉਹਨਾਂ ਨੂੰ ਸਾਲ ਚੋਂ ਇੱਕ ਦਿਨ ਯਾਦ ਕਰਨਾ, ਗਿਫਟ ਦੇਣਾ… ਖ਼ੁਦਗਰਜੀ ਜਹੀ ਨੀ ਲਗਦੀ ? ਰੋਜ਼ ਹੀ ਮਦਰ ਡੇ ਸਮਝੋ.. ਰੋਜ਼ ਹੀ ਫਾਦਰ ਡੇ ਸਮਝੋ!!
ਇਦਾਂ ਹੀ ਇੱਕ ਵਾਰ ਮਿਲਣ ਵਾਲਾ ਨਿਆਤ ਤੋਹਫੇ ਨੂੰ ਮਾਨਣ ਲਈ ਚੰਗੀ ਤੰਦਰੁਸਤ ਸੇਹਿਤ ਦਾ ਹੋਣਾ ਜਰੂਰੀ ਆ। ਹੁਣ ਤੱਕ ਪ੍ਰਮਾਤਮਾ ਵਲੋਂ ਬੱਖਸ਼ੀਆਂ ਦਾਤਾਂ ਦਾ ਅਨੰਦ ਮਾਨਣ ਲਈ ਵੀ ਤੰਦਰੁਸਤ ਸਰੀਰ ਦਾ ਹੋਣਾ ਜਰੂਰੀ ਆ। ਇਹ ਕਿਦਾਂ ਮਿਲੂ?
ਸਾਫ ਸੁਥਰੇ ਵਾਤਾਵਰਣ ਵਿੱਚ ਸੈਰ, ਕਸਰਤ ਆਦਿ ਰੋਜ਼ ਕਰਨ ਨਾਲ…. ਨਾ ਕੇ ਇੱਕ ਦਿਨ ਯੋਗਾ ਕਰਕੇ, ਯੋਗ ਡੇ ਮਨਾ ਕੇ,..
..ਰੋਜ਼ ਹੀ ਯੋਗ ਡੇ ਸਮਝੋ, ਰੋਜ਼ ਹੀ ਮਦਰ ਡੇ, ਫਾਦਰ ਡੇ ਸਮਝੋ..
**********************************************
ਸੇਹਿਤ ਗੁਆ ਕੇ, ਮਾਂ ਬਾਪ ਖੋਹ ਕੇ ਜੋ ਅਹਿਸਾਸ ਹੁੰਦਾ,ਉਹ ਪਛਤਾਵਾ ਹੁੰਦਾ। ਗੁਆਚੀ ਤੰਦਰੁਸਤੀ ਅਤੇ ਫੋਟੋਆਂ ਦੇ ਹਾਰ ਕੋਈ ਮਤਲਬ ਨਹੀਂ ਰੱਖਦੇ।
ਹਰੀ ਕ੍ਰਿਸ਼ਨ ਬੰਗਾ
ਜਨਰਲ ਸੈਕਟਰੀ
ਆਦਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.ਪੱਤਰਕਾਰ ਚਰਨਜੀਤ ਸੱਲ੍ਹਾਂ 

Previous articleਪੰਜਾਬ ਸਰਕਾਰ ਨੇ ਮੈਡੀਕਲ ਪ੍ਰੈਕਟੀਸ਼ਨਰਜ਼ ਜਲਦ ਮਸਲਾ ਹੱਲ ਨਹੀਂ ਕੀਤਾ ਤਾਂ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ:- ਡਾਕਟਰ ਕਟਾਰੀਆ, ਡਾਕਟਰ ਜੈਨਪੁਰ।
Next articleਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਬੀਕੇਯੂ ਦੁਆਬਾ ਨੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਿਆ