HOME ** ਕੱਚੇ ਰੰਗ **

** ਕੱਚੇ ਰੰਗ **

ਫਲੇਲ ਸਿੰਘ ਸਿੱਧੂ
(ਸਮਾਜ ਵੀਕਲੀ)
ਲੋਕ
ਅਕਸਰ ਹੀ
ਧੋਖਾ ਖਾ ਜਾਂਦੇ ਹਨ
ਉਸ ਦੇ ਰੰਗ ਦੇਖ ਕੇ।
ਸਮਝ ਨਾ ਆਵੇ
ਕਿਹੜਾ ਰੰਗ ?
ਖੂਬ ਫੱਬਦਾ ਹੈ ਉਸ ਨੂੰ।
 ਲਾਲ
ਸ਼ਬਜ
ਨੀਲਾ
ਚਿੱਟਾ
ਕੇਸਰੀ
ਜਾਂ ਭਗਵਾਂ
ਜਿਹੜੇ ਵੀ ਰੰਗ ਦੀ ਖੱਲ
ਉਸ ਨੂੰ ਪਨਾਹ ਦੇਵੇ
ਗਿਰਗਿਟ ਵਾਂਗੂੰ
ਝੱਟ ਬਦਲਦਾ ਹੈ
ਆਪਣੇ ਝੰਡੇ ਦਾ ਰੰਗ
ਗਲੇ ਪਾਏ ਪਟੇ ਦਾ ਰੰਗ
ਕਿੱਲੀ ਟੰਗੀਆਂ
ਪੱਗਾਂ ਦੇ ਰੰਗ
ਵਾਹ ਨੇਤਾ ਜੀ!!
ਕਿੰਨ੍ਹੇ ਕੱਚੇ ਨੇ ਤੇਰੇ ਰੰਗ ?
      ਫਲੇਲ ਸਿੰਘ ਸਿੱਧੂ
Previous articleਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਬੀਕੇਯੂ ਦੁਆਬਾ ਨੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਿਆ
Next articleਨੌਕਰੀ ਦੀ ਤਲਾਸ਼ – ਨੌਜਵਾਨਾਂ ਦੀ ਜ਼ਿੰਦਗੀ ਦੀ ਕਸ਼ਮਕਸ਼