ਸੰਤ ਗੁਰਮੇਲ ਸਿੰਘ ਹਸਪਤਾਲ ਵਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਕਾਠਗੜ੍ਹ ਦੇ ਸੀਨੀਅਰ ਸਕੈਂਡਰੀ ਸਕੂਲ ਡੀਏਵੀ ਦੇ ਗਰਾਊਂਡ ਵਿੱਚ ਤੀਸਰਾ ਖੂਨਦਾਨ ਅਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਵਿੱਚ ਇਲਾਕੇ ਦੇ ਪ੍ਰਸਿੱਧ ਸੂਰੀ ਹਸਪਤਾਲ ਭੱਦੀ ਰੋਡ ਦੇ ਵਲੋਂ ਮਾਲਕ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਦੀ ਦੇਖਰੇਖ ਵਿੱਚ 24 ਦਸੰਬਰ ਲਗਾਇਆ ਜਾ ਰਿਹਾ ਹੈ | ਇਹ ਕੈਂਪ ਚਾਹਲ ਮੈਡੀਕਲ ਸਟੋਰ ਦੇ ਮਾਲਕ ਵਿੱਕੀ ਚਾਹਲ ਅਤੇ ਇਲਾਕੇ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ | ਮੈਡੀਕਲ ਚੈੱਕਅਪ ਦੇ ਬਾਅਦ ਜਰੂਰਤਮੰਦਾ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਜਦਕਿ ਸੰਤ ਬਾਬਾ ਗੁਰਮੇਲ ਸਿੰਘ ਚੈਰੀਟੇਬਲ ਹਸਪਤਾਲ ਗੜੀ ਵਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਜਿਸ ਵਿੱਚ ਉਨ੍ਹਾਂ ਇਲਾਕੇ ਦੇ ਨੌਜਵਾਨਾਂ ਨੂੰ ਇਸ ਖੂਨਦਾਨ ਕੈਂਪ ਵਿਚ ਵੱਧ ਤੋਂ ਵੱਧ ਪਹੁੰਚ ਕੇ ਖੂਨਦਾਨ ਕਰਨ ਦੀ ਅਪੀਲ ਕੀਤੀ | ਇਸ ਮੌਕੇ ਤੇ ਵਿੱਕੀ ਚਾਹਲ, ਨਰੇਸ਼ ਕੁਮਾਰ, ਰਮੇਸ਼ ਕੁਮਾਰ, ਜਸਵੀਰ ਲਾਲ ਭੁੰਬਲਾ, ਮਹਾਵੀਰ ਭੁੰਬਲਾ, ਗੁਰਪ੍ਰੀਤ ਸਿੰਘ ਹੀਰ, ਪਰਵੀਨ ਕੁਮਾਰ ਚੇਚੀ,
ਵਿੱਕੀ ਬੰਗਾ ,ਕਪਿਲ ਪੀ.ਪੀ ਸਾਹਿਲ ਭੂੰਬਲਾ ਸ਼ਾਮ ਲਾਲ ਮੌਜੂਦ ਸਨ |



