HOME ਸਕੂਟੀ ਤੇ ਕਾਰ ਦੀ ਟੱਕਰ ਵਿੱਚ ਤਿੰਨ ਗੰਭੀਰ ਜਖਮੀ ਕਾਰ...

ਸਕੂਟੀ ਤੇ ਕਾਰ ਦੀ ਟੱਕਰ ਵਿੱਚ ਤਿੰਨ ਗੰਭੀਰ ਜਖਮੀ ਕਾਰ ਚਾਲਕ ਮੌਕੇ ਤੋਂ ਫਰਾਰ

2
ਨਵਾਂਸ਼ਹਿਰ/ ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਸੁੱਧਾਮਾਜਰਾ ਦੇ ਕੋਲ ਸਕੂਟੀ ਅਤੇ ਕਾਰ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣਾ ਕਾਠਗੜ੍ਹ ਤੋਂ ਸੂਚਨਾ ਮਿਲੀ ਕਿ ਸੁੱਧਾ ਮਾਜਰਾ ਐਕਸੀਡੈਂਟ ਹੋ ਗਿਆ ਹੈ  | ਉਨ੍ਹਾਂ ਨੇ ਤਰੁੰਤ ਮੌਕੇ ਤੇ  ਜਾ ਕੇ ਦੇਖਿਆ ਕਿ ਇੱਕ ਸਕੂਟੀ ਪੀ ਬੀ 32ਡਬਲਯੂ 5825 ਜਿਸ ਨੂੰ ਵਿਨੋਦ ਕੁਮਾਰ ਛਾਬੜਾ ਪੁੱਤਰ ਸੋਮ ਨਾਥ ਛਾਬੜਾ ਵਾਰਡ ਨੰਬਰ 8 ਵਾਸੀ ਬਲਾਚੌਰ ਚਲਾ ਰਿਹਾ ਸੀ ,ਜੋ ਕਿ ਆਪਣੇ ਬੱਚੇ ਅਤੇ ਪਤਨੀ ਨਾਲ ਰੋਪੜ੍ਹ ਤੋਂ ਦਵਾਈ ਲੈਕੇ ਬਲਾਚੌਰ ਨੂੰ ਜਾ ਰਹੇ ਸੀ | ਜਦੋਂ ਇਹ ਪਿੰਡ ਸੁੱਧਾਮਾਜਰਾ ਕੋਲ ਪਹੁੰਚੇ ਤਾਂ ਇਹਨਾਂ ਦੇ ਪਿਛੇ ਰੋਪੜ੍ਹ ਵਲੋਂ ਆ ਰਹੀ ਸਵਿਫਟ ਕਾਰ ਜਿਸ ਦਾ ਨੰਬਰ  ਪੀ ਬੀ32ਟੀ9010 ਕਾਰ ਚਾਲਕ ਨੇ ਪਿੱਛੋਂ ਤੋ ਟੱਕਰ ਮਾਰ ਦਿੱਤੀ ,ਜਿਸ ਨਾਲ ਤਿੰਨੋਂ ਸਕੂਟੀ ਸਵਾਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਅਤੇ ਜਿਨ੍ਹਾਂ ਨੂੰ ਇਲਾਜ ਲਈ ਬਲਾਚੌਰ ਦੇ ਪ੍ਰਾਈਵੇਟ ਵਾਹਨ ਰਾਹੀ   ਬਲਾਚੌਰ ਹਸਪਤਾਲ  ਭਰਤੀ ਕਰਵਾਇਆ ਗਿਆ |   ਜਦਕਿ ਇਕ ਵਿਆਕਤੀ ਦੇ ਸੱਟ ਜ਼ਿਆਦਾ ਹੋਣ ਕਰਕੇ ਉਸ ਨੂੰ ਰੋਪੜ੍ਹ  ਰੈਫਰ ਕਰ ਦਿੱਤੀ ਗਿਆ |  ਐਸ ਐਸ ਐਫ ਦੀ ਟੀਮ ਨੇ ਦੋਨਾਂ ਵਹੀਕਲਾਂ ਨੂੰ  ਥਾਣਾ  ਕਾਠਗੜ੍ਹ ਦੇ ਹਵਾਲੇ ਕਰ ਦਿੱਤੀ ਜਦ ਕਿ ਕਾਰ ਚਾਲਕ ਮੋਕੇ ਤੋਂ ਫਰਾਰ  | ਐਸ ਐਸ ਐਫ ਦੀ ਟੀਮ ਆਵਾਜਾਈ ਨੂੰ  ਫਿਰ ਤੋਂ ਸੁਚਾਰੂ ਢੰਗ ਨਾਲ ਚਾਲੂ  ਕਰਵਾਇਆ |
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਦਸ਼ਮੇਸ਼ ਕਲੱਬ, ਰੋਪੜ ਨੇ ਸ਼ਹੀਦੀ ਪੁਰਬ ਨੂੰ ਸਮਰਪਿਤ ਬੂਟੇ ਲਗਾਏ
Next articleਸੂਰੀ ਹਸਪਤਾਲ ਵਲੋਂ ਤੀਸਰਾ ਵਿਸ਼ਾਲ ਮੈਗਾ ਮੈਡੀਕਲ ਕੈਂਪ 24 ਨੂੰ