HOME ਦਿੱਲੀ ਵਿੱਚ ਭਾਜਪਾ ਸਰਕਾਰ ਨੇ ਵਿਦਿਆਰਥੀਆਂ ਅਤੇ ਬਰਨਾਲਾ ਵਿੱਚ ‘ਆਪ’ ਸਰਕਾਰ ਨੇ...

ਦਿੱਲੀ ਵਿੱਚ ਭਾਜਪਾ ਸਰਕਾਰ ਨੇ ਵਿਦਿਆਰਥੀਆਂ ਅਤੇ ਬਰਨਾਲਾ ਵਿੱਚ ‘ਆਪ’ ਸਰਕਾਰ ਨੇ ਸਫ਼ਾਈ ਸੇਵਕਾਂ ‘ਤੇ ਕਹਿਰ ਢਾਇਆ- ਬਾਵਾ

1
ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ
ਕਿਹਾ- ਭਗਵੰਤ ਮਾਨ ਸਰਕਾਰ ਨੇ ਪੰਜਾਬੀਆਂ ਦਾ ਵਾਲ-ਵਾਲ ਕਰਜਾਈ ਕੀਤਾ- ਰਾਹੁਲ ਗਾਂਧੀ 
ਪ੍ਰਿਯੰਕਾ ਗਾਂਧੀ ਅਤੇ ਰਾਜਾ ਵੜਿੰਗ ਵੱਲੋਂ ਨੌਜਵਾਨਾਂ ਨਾਲ ਡੱਟਣਾ ਉਹਨਾਂ ਦੀ ਸੱਚੀ ਸੁੱਚੀ ਸੋਚ ਦਾ ਪ੍ਰਤੀਕ
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਦਿੱਲੀ ਵਿੱਚ ਭਾਜਪਾ ਸਰਕਾਰ ਨੇ ਵਿਦਿਆਰਥੀਆਂ ਅਤੇ ਬਰਨਾਲਾ ਵਿੱਚ ‘ਆਪ’ ਸਰਕਾਰ ਨੇ ਸਫਾਈ ਸੇਵਕਾਂ ‘ਤੇ ਕਹਿਰ ਢਾਇਆ ਜੋ ਜ਼ਾਲਮ ਸਰਕਾਰਾਂ ਨੇ ਅੰਗਰੇਜ਼ ਹਕੂਮਤ ਨੂੰ ਵੀ ਮਾਤ ਪਾ ਦਿੱਤੀ। ਇਹ ਸ਼ਬਦ ਅੱਜ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ ਇੰਚਾਰਜ (ਓ.ਬੀ.ਸੀ) ਨੇ ਇੱਕ ਲਿਖਤੀ ਬਿਆਨ ਰਾਹੀਂ ਕਹੇ। ਸ਼੍ਰੀ ਬਾਵਾ ਨੇ ਕਿਹਾ ਕਿ ਦਿੱਲੀ ਵਿੱਚ ਵਿਦਿਆਰਥੀਆਂ ‘ਤੇ ਤਸ਼ੱਦਦ ਅਤੇ ਦੇਸ਼ ਦੇ ਕੋਨੇ- ਕੋਨੇ ਤੋਂ ਆਏ ਲੋਕਾਂ ਵੱਲੋਂ ਵਿਦਿਆਰਥੀਆਂ ਨਾਲ ਚਟਾਨ ਵਾਂਗ ਖੜਨਾ ਦੱਸਦਾ ਹੈ ਕਿ ਭਾਰਤੀਆਂ ਅੰਦਰ ਦੇਸ਼ ਭਗਤੀ ਅਤੇ ਦੇਸ਼ ਦੇ ਭਵਿੱਖ ਨੌਜਵਾਨਾਂ ਪ੍ਰਤੀ ਪਿਆਰ ਹੈ। ਉਹਨਾਂ ਕਿਹਾ ਕਿ ਫੋਰਸ ਵਿੱਚ ਤਾਇਨਾਤ ਨੌਜਵਾਨਾਂ ਵੱਲੋਂ ਨੌਕਰੀ ਤੋਂ ਅਸਤੀਫ਼ਾ ਦੇਣਾ, ਉਹਨਾਂ ਦੀ ਜਜ਼ਬਾਤੀ, ਭਾਵਨਾਤਮਕ ਅਤੇ ਸਮਾਜਿਕ ਰਿਸ਼ਤਿਆਂ ਪ੍ਰਤੀ ਸਤਿਕਾਰ, ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨਾ, ਸੱਤਾ ‘ਤੇ ਬੈਠੇ ਪੱਥਰ ਦਿਲ ਲੋਕਾਂ ਲਈ ਸੰਦੇਸ਼ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਨੌਜਵਾਨਾਂ ਨਾਲ ਡੱਟ ਕੇ ਖੜਨਾ, ਉਹਨਾਂ ਦੀ ਸੱਚੀ ਸੁੱਚੀ ਸੋਚ ਦਾ ਪ੍ਰਤੀਕ ਹੈ। ਇਸ ਸਮੇਂ ਬਾਵਾ ਨੇ ਬਰਨਾਲਾ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਸਫ਼ਾਈ ਸੇਵਕਾਂ ‘ਤੇ ਤਸ਼ੱਦਦ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਦੋਸ਼ੀ ਅਫਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਿਸੇ ਵੀ ਮੁਲਕ ਦੀ ਜਵਾਨੀ ਨੂੰ ਜਬਰ ਨਾਲ ਨਹੀਂ ਦਬਾਇਆ ਜਾ ਸਕਦਾ- ਪਰਗਟ ਸਿੰਘ ਗਰੇਵਾਲ