ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਮਾਲਵੇ ਦੇ ਜੰਮਪਲ ਪਿੰਡ ਬੀਰੋਕੇ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਿਖੇ ਰਹਿਣ ਵਾਲੇ ਗੁਰਮੇਲ ਬੀਰੋਕੇ ਦੀ ਨਵੀਂ ਕਿਤਾਬ *ਬਰਫੀਲੇ ਡਾਲਰ* ਰਾਮ ਸਰੂਪ ਅਣਖੀ ਹਾਊਸ ਵਿਖੇ ਲੋਕ ਅਰਪਣ ਕੀਤਾ ਗਿਆ। ਲੋਕ ਅਰਪਣ ਦੀ ਰਸਮ ਵਿੱਚ ਡਾ.ਕ੍ਰਾਂਤੀਪਾਲ ਚੇਅਰਮੈਨ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ , ਡਾ.ਹਰੀਸ਼ ਕੁਮਾਰ, ਡਾ ਭੁਪਿੰਦਰ ਸਿੰਘ ਬੇਦੀ,ਡਾ.ਜਸਵਿੰਦਰ ਕੌਰ ਵੀਨੂੰ ਸਹਿ ਸੰਪਾਦਕ ਕਹਾਣੀ ਪੰਜਾਬ ਅਤੇ ਡਾ.ਜਸਵੀਰ ਕੌਰ ਸ਼ਾਮਿਲ ਹੋਏ। ਡਾ.ਕ੍ਰਾਂਤੀਪਾਲ ਨੇ ਕਿਹਾ ਕਿ ਗੁਰਮੇਲ ਬੀਰੋਕੇ ਨੇ ਕਹਾਣੀਆਂ ਦੇ ਨਾਲ ਉੱਥੋਂ ਦੀ ਜਿੰਦਗੀ ਨਾਲ ਜੁੜੀਆਂ ਸੱਚੀਆਂ ਘਟਨਾਵਾਂ ਨੂੰ ਇਸ ਤੋਂ ਪਹਿਲਾਂ ਆਈ ਪੁਸਤਕ ‘ ਬਾਤਾਂ ਸੜਕ ਦੀਆਂ ‘ ਵਿਚ ਲਿਖਿਆ। ਇਸ ਤੋਂ ਪਹਿਲਾਂ ਇਹ ਕਾਲਮ ਕਹਾਣੀ ਪੰਜਾਬ ਵਿਚ ਛਪਿਆ ।ਹੱਥਲੀ ਪੁਸਤਕ *ਬਰਫ਼ੀਲੇ ਡਾਲਰ* ਵੀ ਵੱਖ ਵੱਖ ਅਖ਼ਬਾਰਾਂ ਤੇ ਕਹਾਣੀ ਪੰਜਾਬ ਵਿਚ ਪ੍ਰਕਾਸ਼ਿਤ ਹੋਇਆ ਹੈ।ਇਸ ਪੁਸਤਕ ਵਿਚ ਪੰਜਾਬ ਤੋਂ ਗਏ ਪੰਜਾਬੀ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਆਉਂਦੀਆ ਮੁਸ਼ਕਿਲਾਂ ਨੂੰ ਅਮਨ ਨਾਂ ਦੇ ਪਾਤਰ ਰਾਹੀਂ ਪੇਸ਼ ਕੀਤਾ ਹੈ।
ਡਾ.ਭੁਪਿੰਦਰ ਸਿੰਘ ਬੇਦੀ ਅਤੇ ਡਾ. ਹਰੀਸ਼ ਨੇ ਇਸ ਪੁਸਤਕ ਨੂੰ ਜੀ ਆਇਆਂ ਕਹਿੰਦਿਆਂ ਇਸ ਪੁਸਤਕ ਵਿਚਲੇ ਯਥਾਰਥ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਵੱਡੀ ਗੱਲ ਹੈ ਤਾਂ ਜੋ ਤਸਵੀਰ ਦਾ ਦੂਜਾ ਪਾਸਾ ਦੇਖ ਕੇ ਪੰਜਾਬ ਦੇ ਨੌਜਵਾਨ ਕੁਝ ਸੋਚ ਸਮਝ ਕੇ ਹੀ ਕੈਨੇਡਾ ਨੂੰ ਜਾਣ।ਡਾ. ਜਸਵਿੰਦਰ ਕੌਰ ਵੀਨੂੰ ਤੇ ਡਾ.ਜਸਵੀਰ ਕੌਰ ਨੇ ਕਿਹਾ ਕਿ ਪੁਸਤਕ ਛਪਣ ਤੋਂ ਪਹਿਲਾਂ ਕਹਾਣੀ ਪੰਜਾਬ ਵਿਚ ਬੀਰੋਕੇ ਦੇ ਆਰਟੀਕਲ ਬਹੁਤ ਹੀ ਸੰਜਮੀ ਤੇ ਠੇਠ ਮਲਵਈ ਭਾਸ਼ਾ ਨਾਲ ਲਬਰੇਜ ਕਿੱਸੇ ਪੜ੍ਹੇ ਹਨ ਜੋ ਨਵੀਂ ਜਾਣਕਾਰੀ ਤੇ ਰੌਚਕਤਾ ਨਾਲ ਭਰਪੂਰ ਹਨ।ਪੁਸਤਕ ਪੜ੍ਹਣ ਵਾਲੀ ਹੈ।


