(ਸਮਾਜ ਵੀਕਲੀ)
ਭਾਵੇਂ ਪੇਕਿਆਂ ‘ਚ ਹੁੰਦੀਆਂ ਨੇ ਚਾਰ ਦਿਨ ਦੀਆਂ ਮਹਿਮਾਨ ਧੀਆਂ,
ਤਾਂ ਵੀ ਇਨ੍ਹਾਂ ਨੂੰ ਸਮਝਣ ਆਪਣੀ ਜ਼ਿੰਦ ਜਾਨ ਧੀਆਂ।
ਚੰਗਾ ਪੜ੍ਹ ਲਿਖ ਕੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋ ਕੇ,
ਸਮਾਜ ਵਿੱਚ ਬਣਾਉਣ ਆਪਣੀ ਵੱਖਰੀ ਪਹਿਚਾਨ ਧੀਆਂ।
ਆਪਣੇ ਹੱਕਾਂ ਲਈ ਉਠਾਉਣ ਆਵਾਜ਼ ਇਕੱਠੀਆਂ ਹੋ ਕੇ,
ਪਹਿਲਾਂ ਵਾਂਗ ਹੁਣ ਰਹਿਣ ਨਾ ਦੋਸਤੋ, ਬੇਜ਼ਬਾਨ ਧੀਆਂ।
ਪੁੱਤਾਂ ਕੋਲੋਂ ਰਹੀ ਨਾ ਉਨ੍ਹਾਂ ਨੂੰ ਹੁਣ ਆਸ ਕੋਈ ਵੀ,
ਸਹੁਰਿਆਂ ਵਾਂਗ ਮਾਪਿਆਂ ਨੂੰ ਵੀ ਦੇਣ ਸਨਮਾਨ ਧੀਆਂ।
ਜਿਨ੍ਹਾਂ ਕੰਮਾਂ ਨੂੰ ਕਰਨ ਬਾਰੇ ਬੰਦਾ ਸੋਚ ਵੀ ਨਹੀਂ ਸਕਦਾ,
ਉਨ੍ਹਾਂ ਕੰਮਾਂ ਨੂੰ ਨੇਪਰੇ ਚਾੜ੍ਹ ਕੇ ਸਭ ਨੂੰ ਕਰਨ ਹੈਰਾਨ ਧੀਆਂ।
ਇਸ ਨੂੰ ਵਗਦਾ ਦੇਖ ਕੇ ਅੱਖਾਂ ਚੋਂ ਹੰਝੂ ਨਾ ਕੇਰਨ,
ਦੁੱਖਾਂ ਦੇ ਤੂਫਾਨ ਨੂੰ ਰੋਕਣ ਬਣ ਕੇ ਚੱਟਾਨ ਧੀਆਂ।
ਪੇਕਿਆਂ, ਸਹੁਰਿਆਂ ਨੂੰ ਇਹ ਬਰਾਬਰ ਸਮਝਦੀਆਂ ਨੇ,
ਦੇਖ ਸਕਦੀਆਂ ਨਹੀਂ ਕਿਸੇ ਦਾ ਵੀ ਹੁੰਦਾ ਨੁਕਸਾਨ ਧੀਆਂ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554