ਬਠਿੰਡਾ, (ਸਮਾਜ ਵੀਕਲੀ) (ਦੀਪਿਕਾ ): ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰੋਪੜ੍ਹ (ਰੂਪਨਗਰ) ਵਿਖੇ ਕਰਵਾਈਆਂ ਜਾ ਰਹੀਆਂ ਹਾਕੀ ,ਸ਼ਤਰੰਜ ਅਤੇ ਕਰਾਟੇ ਦੀਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲਈ ਬਠਿੰਡਾ ਜ਼ਿਲ੍ਹੇ ਦੀ ਹਾਕੀ ਟੀਮ ਨੂੰ ਅੱਜ ਪੂਰੇ ਉਤਸ਼ਾਹ ਨਾਲ ਰਵਾਨਾ ਕੀਤਾ ਗਿਆ। ਇਨ੍ਹਾਂ ਖੇਡਾਂ ਦੌਰਾਨ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਦੁਆਰਾ ਭਾਗ ਲਿਆ ਜਾ ਰਿਹਾ ਹੈ, ਜਿਸ ਵਿੱਚ ਬਠਿੰਡਾ ਦੇ ਨੌਜਵਾਨ ਖਿਡਾਰੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਇਸ ਸ਼ੁਭ ਮੌਕੇ ‘ਤੇ, ਬਠਿੰਡਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਿੰਦਰ ਕੌਰ ਅਤੇ ਜ਼ਿਲ੍ਹਾ ਖੇਡ ਇੰਚਾਰਜ ਗੁਰਪ੍ਰੀਤ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਟੀਮ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜਿਸਦੇ ਦੇ ਓਵਰਆਲ ਇੰਚਾਰਜ ਅੰਗਰੇਜ਼ ਸਿੰਘ ਬਰਾੜ ਦੀ ਅਗਵਾਈ ਵਿੱਚ, ਟੀਮ ਨੇ ਰਾਜਿੰਦਰਾ ਕਾਲਜ, ਬਠਿੰਡਾ ਤੋਂ ਰੋਪੜ੍ਹ ਲਈ ਰਵਾਨਾ ਕੀਤਾ ਗਿਆ। ਇਸ ਰਾਜ ਪੱਧਰੀ ਟੂਰਨਾਮੈਂਟ ਲਈ ਜ਼ਿਲ੍ਹੇ ਦੀ ਟੀਮ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ। ਹਾਕੀ (ਲੜਕੇ) ਟੀਮ ਦੇ ਇੰਚਾਰਜ ਵਜੋਂ ਜੁਗਰਾਜ ਸਿੰਘ, ਹੈੱਡ ਟੀਚਰ (ਬਲਾਹੜ੍ਹ ਵਿੰਝੂ), ਅਤੇ ਮੈਨੇਜਰ ਵਜੋਂ ਅਮਨਦੀਪ ਸਿੰਘ ਆਪਣੀਆਂ ਸੇਵਾਵਾਂ ਦੇਣਗੇ। ਹਾਕੀ (ਲੜਕੀਆਂ) ਟੀਮ ਦੀ ਜ਼ਿੰਮੇਵਾਰੀ ਇੰਚਾਰਜ ਟੀਨਾ, ਡੀ.ਪੀ.ਈ (ਸੇਂਟ ਜੋਸਫ਼ ਸਕੂਲ), ਅਤੇ ਟੀਮ ਮੈਨੇਜਰ ਨਵਜੋਤ ਕੌਰ, ਹਾਕੀ ਕੋਚ, ਸੰਭਾਲਣਗੇ। ਸ਼ੰਤਰਜ ਮੁੰਡਿਆਂ ਦੀ ਟੀਮ ਦੇ ਇੰਚਾਰਜ ਕੁਲਵਿੰਦਰ ਸਿੰਘ ਹੈੱਡ ਟੀਚਰ ਅਤੇ ਟੀਮ ਮੈਨੇਜਰ ਜਸ਼ਨ ਚੰਮ, ਸ਼ਤਰੰਜ ਲੜਕੀਆਂ ਦੀ ਟੀਮ ਇੰਚਾਰਜ ਗੁਰਪ੍ਰੀਤ ਸਿੰਘ ,ਇਸ ਮੌਕੇ ਸਮੂਹ ਅਧਿਕਾਰੀਆਂ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਇਹ ਟੀਮਾਂ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ।
HOME ਰਾਜ ਪੱਧਰੀ ਪ੍ਰਾਇਮਰੀ ਖੇਡਾਂ ਲਈ ਬਠਿੰਡਾ ਜ਼ਿਲ੍ਹੇ ਦੀਆਂ ਟੀਮਾਂ ਰਵਾਨਾ



