HOME ਮੁਲਾਜ਼ਮ ਆਗੂ ਸੁਖਜੀਤ ਸਿੰਘ ਤੇ ਐਫ ਆਈ ਆਰ ਦਰਜ ਕਰਨ ਦੀ ਨਿਖੇਧੀ

ਮੁਲਾਜ਼ਮ ਆਗੂ ਸੁਖਜੀਤ ਸਿੰਘ ਤੇ ਐਫ ਆਈ ਆਰ ਦਰਜ ਕਰਨ ਦੀ ਨਿਖੇਧੀ

1
ਕੇਂਦਰ ਸਰਕਾਰ ਦੇ ਇਸ਼ਾਰੇ ਤੇ ਦਿੱਲੀ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ 
2 ਦਸੰਬਰ 2025 ਨੂੰ ਦੇਸ਼ ਭਰ ਦੇ ਮੁਲਾਜ਼ਮ ਐਫਆਈਆਰ ਦੀਆਂ ਕਾਪੀਆਂ ਸਾੜਨਗੇ, ਅਧਿਆਪਕ ਦਲ ਪੰਜਾਬ ਕਰੇਗਾ ਸਮਰਥਨ 
ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)– ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਜੀਤ ਸਿੰਘ ਤੇ ਬੀਤੇ ਦਿਨ ਦਿੱਲੀ ਧਰਨੇ ਕਾਰਨ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਦਿੱਲੀ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ।* ਜਿਸ ਦੀ ਅਧਿਆਪਕ ਦਲ ਪੰਜਾਬ ਵੱਲੋ ਸਖਤ ਨਿੰਦਾ ਕੀਤੀ ਜਾਂਦੀ ਹੈ ਕਿਉਂਕਿ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨਾ ਹਰ ਵਰਗ ਦਾ ਸੰਵਿਧਾਨਿਕ ਹੱਕ ਹੈ। ਜਿਸ ਕਾਰਨ ਦੇਸ਼ ਭਰ ਦੇ ਮੁਲਾਜ਼ਮਾਂ ਵੱਲੋਂ 25 ਨਵੰਬਰ 2025 ਨੂੰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਦਿੱਲੀ ਵਿਖੇ ਕੌਮੀ ਪੱਧਰੀ ਧਰਨਾ ਦਿੱਤਾ ਗਿਆ ਸੀ। ਧਰਨੇ ਦੌਰਾਨ ਮੁਲਾਜ਼ਮਾਂ ਦੀ ਗਿਣਤੀ ਵੱਧ ਹੋਣ ਕਾਰਨ ਦਿੱਲੀ ਪੁਲਿਸ ਵੱਲੋਂ ਸ੍ਰੀ ਸੁਖਜੀਤ ਸਿੰਘ ਸਮੇਤ ਤਿੰਨ ਹੋਰ ਮੁਲਾਜ਼ਮ ਆਗੂਆਂ ਤੇ ਐਫਆਈਆਰ ਦਰਜ ਕਰ ਦਿੱਤੀ। ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੇ ਜਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ,  ਸੂਬਾ ਕਨਵੀਨਰ ਸਤਨਾਮ ਸਿੰਘ ਰੰਧਾਵਾ, ਸੂਬਾਈ ਆਗੂ ਲੈਕਚਰਾਰ ਰਜੇਸ਼ ਜੋਲੀ, ਭਜਨ ਸਿੰਘ ਮਾਨ,  ਰਮੇਸ਼ ਕੁਮਾਰ ਭੇਟ, ਵਰਿੰਦਰ ਕੰਬੋਜ ਨੇ ਕਿਹਾ ਕਿ  2 ਦਸੰਬਰ 2025 ਨੂੰ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਇਸ ਰਵੱਈਏ ਵਿਰੁਧ ਐਫਆਈਆਰ ਦੀਆਂ ਕਾਪੀਆਂ ਸਾੜਦੇ ਹੋਏ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਜਾਵੇਗਾ।  ਇਹਨਾਂ ਆਗੂਆਂ ਨੇ ਸਖਤ ਨਿੰਦਾ ਕਰਦਿਆ ਕਿਹਾ ਕਿ ਸਰਕਾਰਾਂ ਦੇ ਤਾਨਾਸ਼ਾਹੀ ਰਵੱਈਏ ਦਾ ਵਿਰੋਧ ਜਾਰੀ ਰਹੇਗਾ ਤੇ ਪੁਰਾਣੀ ਪੈਨਸ਼ਨ ਬਹਾਲੀ ਤੱਕ ਸੰਘਰਸ਼ ਜਾਰੀ ਰਹਿਣਗੇ । ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਗੁਰਮੀਤ ਸਿੰਘ ਖਾਲਸਾ, ਲੈਕਚਰਾਰ ਵਨੀਸ਼ ਸ਼ਰਮਾ, ਅਮਰੀਕ ਸਿੰਘ ਰੰਧਾਵਾ, ਵੱਸਣਦੀਪ ਸਿੰਘ ਜੱਜ, ਸੁਖਜਿੰਦਰ ਸਿੰਘ ਢੋਲਣ,  ਅਮਰਜੀਤ ਕਾਲਾਸੰਘਿਆ,  ਰਾਜਨਜੋਤ ਸਿੰਘ ਖਹਿਰਾ, ਰਕੇਸ਼ ਕੁਮਾਰ ਸਾਨਿਆਲ,  ਜਗਜੀਤ ਸਿੰਘ ਮਿਰਜਾਪੁਰ,  ਸਤੀਸ਼ ਕੁਮਾਰ ਟਿੱਬਾ,  ਰਜੀਵ ਸਹਿਗਲ, ਅਸ਼ਵਨੀ ਭਾਟੀਆ,  ਕਰਮਜੀਤ ਸਿੰਘ,  ਰਾਮ ਗੋਪਾਲ, ਕਮਲਜੀਤ ਸਿੰਘ ਮੇਜਰਵਾਲ, ਜਸਵਿੰਦਰ ਖੇੜਾ, ਸ਼ਮੀ ਕੁਮਾਰ, ਰੁਪਿੰਦਰ ਸਿੰਘ , ਸੁਰਜਿੰਦਰ ਸਿੰਘ, ਹਰਜੀਤ ਸਿੰਘ, ਸੁਮੀਤ ਗੁਪਤਾ, ਮਨੋਹਰ ਸਿੰਘ ਤਲਵਾੜ,  ਅਜੈ ਕੁਮਾਰ  ਸਿੰਗਲਾ,  ਸੁਰਿੰਦਰ ਕੁਮਾਰ ਭਵਾਨੀਪੁਰ,  ਮਨੂੰ ਕੁਮਾਰ ਪਰਾਸ਼ਰ, ਮਨੋਜ ਕੁਮਾਰ ਟਿੱਬਾ, ਰੋਸ਼ਨ ਲਾਲ ਸੈਫਲਾਬਾਦ,  ਮਨਜੀਤ ਸਿੰਘ ਥਿੰਦ, ਮਨਿੰਦਰ ਸਿੰਘ ਰੂਬਲ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ ਔਜਲਾ, ਅਮਰਜੀਤ ਸਿੰਘ ਡੈਨਵਿੰਡ,  ਅਮਨ ਸੂਦ, ਅਮਨਦੀਪ ਸਿੰਘ ਵੱਲਣੀ, ਪ੍ਰਦੀਪ ਕੁਮਾਰ ਵਰਮਾ, ਜਤਿੰਦਰ ਸਿੰਘ ਸ਼ੈਲੀ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਿਖਲਾਈ ਸੈਸ਼ਨ ਦੇ ਮੁੱਖ ਮੰਤਰੀ ਦਾ ਸਨਮਾਨ 07 ਨੂੰ
Next articleਰਾਜ ਪੱਧਰੀ ਪ੍ਰਾਇਮਰੀ ਖੇਡਾਂ ਲਈ ਬਠਿੰਡਾ ਜ਼ਿਲ੍ਹੇ ਦੀਆਂ ਟੀਮਾਂ ਰਵਾਨਾ