HOME ਜ਼ਿਲਾ ਪ੍ਰਧਾਨ ਵੀਰ ਸਿੰਘ ਕੰਮੇਆਣਾ ਨੇ 100 ਤੋ 150 ਦਿਨ ਹੋਣ ਤੇ...

ਜ਼ਿਲਾ ਪ੍ਰਧਾਨ ਵੀਰ ਸਿੰਘ ਕੰਮੇਆਣਾ ਨੇ 100 ਤੋ 150 ਦਿਨ ਹੋਣ ਤੇ ਸਾਰੇ ਸੰਘਰਸ਼ੀ ਸਾਥੀਆ ਦਾ ਕੀਤਾ ਧੰਨਵਾਦ ।

ਫ਼ਰੀਦਕੋਟ  (ਸਮਾਜ ਵੀਕਲੀ)  (ਸ਼ਿਵਨਾਥ) ਅੱਜ ਇਕ ਮੀਟਿੰਗ ਦੌਰਾਨ ਜਿਲਾਂ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਨੇ ਸਾਰੇ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ ਫ਼ਰੀਦਕੋਟ ( ਪੰਜਾਬ) ਦੇ ਸੰਘਰਸ਼ੀ ਸਾਥੀਆ ਦਾ ਧੰਨਵਾਦ ਕੀਤਾ , ਜਿਨਾਂ 100 ਤੋ 150 ਦਿਨ ਹੋਣ ਤੇ ਓਨਾਂ ਸਾਰੇ ਜਿਨਾਂ ਨੇ ਦਿਨ-ਰਾਤ ਸੰਘਰਸ਼ ਕੀਤਾ । ਓਨਾਂ ਸਾਰੇ ਸਾਥੀਆ ਨੂੰ ਚਾਲੂ ਰੱਖਣ ਦੀ ਬੇਨਤੀ ਕੀਤੀ । ਓਨਾਂ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਨਰੇਗਾ ਮਜ਼ਦੂਰਾਂ ਦੇ ਹਿੱਤ ਸਾਹਮਣੇ ਰੱਖਦਿਆਂ ਕਿਹਾ ਕਿ ਨਰੇਗਾ ਮਜਦੂਰਾਂ ਦੇ ਚੁੱਲੇ ਠੰਢੇ ਪੈ ਗਏ ਹਨ , ਏਨਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ , ਸੋ ਬੰਦ ਪਏ ਕੰਮਾਂ ਨੂੰ ਚਲਾਇਆ ਜਾਵੇ ਤਾਂ ਜੋ ਇਹਨਾਂ ਰੋਜੀ ਰੋਟੀ ਚੱਲ ਸਕੇ। ਇਹ ਆਪਣੇ ਬੱਚਿਆ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਣ। ਇਸ ਸਮੇ ਕਾਮਰੇਡ ਬਲਕਾਰ ਸਿੰਘ ਸਹੋਤਾ, ਗੁਰਦੀਪ ਸਿੰਘ ਕੰਮੇਆਣਾ, ਰਾਜਪਾਲ ਸਿੰਘ ਮੱਤਾ, ਬਾਬਾ ਤਰਸੇਮ ਸਿੰਘ ਟਹਿਣਾ , ਮੇਟ ਲਵਪ੍ਰੀਤ ਕੌਰ ਪਿਪਲੀ, ਮੇਟ ਸੁਖਜੀਤ ਕੌਰ ਕਿਲਾ ਨੋ, ਮੇਟ ਅੰਜੂ ਕੌਰ ਰਾਜੋਵਾਲ, ਮੇਟ ਗੁਰਮੀਤ ਕੌਰ ਝਾੜੀ ਵਾਲਾ ਆਦਿ ਹਾਜ਼ਰ ਹੋਏ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਾਜ ਪੱਧਰੀ ਪ੍ਰਾਇਮਰੀ ਖੇਡਾਂ ਲਈ ਬਠਿੰਡਾ ਜ਼ਿਲ੍ਹੇ ਦੀਆਂ ਟੀਮਾਂ ਰਵਾਨਾ
Next articleਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਚੌਥੀ ਸੂਬਾਈ ਕਾਨਫਰੰਸ ਹੋਈ