
ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸਕੂਲ ਡਾਇਰੈਕਟਰ ਫਾਦਰ ਜੇਮਸ ਉਲਾਟਿਲ ਅਤੇ ਸਹਾਇਕ ਡਾਇਰੈਕਟਰ ਫਾਦਰ ਸ਼ਿਬਿਨ ਅਤੇ ਸਕੂਲ ਪ੍ਰਿੰਸੀਪਲ ਸਿਸਟਰ ਜੈਸੀ ਦੀ ਸਰਪ੍ਰਸਤੀ ਹੇਠ ਸੰਤ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵੱਲੋਂ 26 ਨਵੰਬਰ 2025 ਨੂੰ ਆਪਣਾ ਸਲਾਨਾ ਦਿਵਸ ਮਨਾਇਆ ਗਿਆ। ਇਸ ਸਮੇਂ ਤੇ ਫਾਦਰ ਮੈਥਿਊ ਪਾਲਾਚੂਵੀਟਿਲ ਨੇ ਮੁੱਖ ਮਹਿਮਾਨ ਵਜੋਂ ਇਸ ਪ੍ਰੋਗਰਾਮ ਦੀ ਸ਼ਿਰਕਤ ਕੀਤੀ ਅਤੇ ਉਸਦੇ ਨਾਲ ਨਾਲ ਫਾਦਰ ਸਾਈਨ ਸਕਿਰੀਆ, ਐਸ ਐਚ ਓ ਮਹਿਤਪੁਰ ਸ਼੍ਰੀ ਪੰਕਜ ਕੁਮਾਰ, ਸਾਬਕਾ ਐਸ ਡੀ ਓ ਸ੍ਰੀ ਬਲਵਿੰਦਰ ਸਿੰਘ ਵੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਦੇ ਨਾਲ ਨਾਲ ਇਲਾਕੇ ਦੀਆਂ ਹੋਰ ਮਸ਼ਹੂਰ ਸ਼ਖਸੀਅਤਾਂ ਨੇ ਵੀ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਚਾਰ ਚੰਨ ਲਗਾਏ। ਪ੍ਰਾਰਥਨਾ ਨਾਚ ਦੇ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਮੁੱਖ ਮਹਿਮਾਨਾਂ ਨੇ ਜੋਤੀ ਨੂੰ ਰੋਸ਼ਨ ਕਰਕੇ ਪ੍ਰੋਗਰਾਮ ਨੂੰ ਅੱਗੇ ਤੋਰਿਆ ਇਸ ਸਮੇਂ ਦੌਰਾਨ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਵੱਖ-ਵੱਖ ਨਾਚ ਅਤੇ ਨਾਟਕ ਦੇਖਣ ਵਾਲਿਆਂ ਦੀ ਖਿੱਚ ਦਾ ਕੇਂਦਰ ਬਣੇ ਬੱਚਿਆਂ ਵੱਲੋਂ ਇਹਨਾਂ ਨਾਟਕਾਂ ਰਾਹੀਂ ਇੱਕ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਸ ਸਮੇਂ ਤੇ ਐਸ ਐਚ ਓ ਮਹਿਤਪੁਰ ਵੱਲੋਂ ਆਪਣੀ ਵਿਚਾਰਾ ਨੂੰ ਪ੍ਰਗਟ ਕੀਤਾ ਗਿਆ। ਉਨਾਂ ਵੱਲੋਂ ਸਮਾਜ ਵਿੱਚ ਫੈਲੀ ਹੋਈ ਭਿਆਨਕ ਨਸ਼ਿਆਂ ਦੀ ਬਿਮਾਰੀ ਨੂੰ ਹੱਲ ਕਰਨ ਲਈ ਕੀਤੇ ਜਾਣ ਵਾਲੇ ਯਤਨਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਬੱਚਿਆਂ ਨੂੰ ਇਹਨਾਂ ਬਿਮਾਰੀਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ। ਇਸ ਸਮੇਂ ਤੇ ਫਾਦਰ ਮੈਥਿਊ ਪਾਲਾਚੂਵੀਟਿਲ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਕੂਲ ਵਿੱਚ ਬੱਚਿਆਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਸ਼ਲਾਘਾ ਚਲਾਗਾ ਆਉਣੀ ਆ
ਕੀਤੀ ਗਈ ਉਹਨਾਂ ਨੇ ਸਕੂਲ ਅਤੇ ਬੱਚਿਆਂ ਦੇH ਸੁਨਹਿਰੀ ਭਵਿੱਖ ਦੀ ਕਾਮਨਾ ਕਰਦੇ ਹੋਏ ਪਰਮਾਤਮਾ ਅੱਗੇ ਬੇਨਤੀ ਕੀਤੀ ਅਤੇ ਆਪਣੀਆਂ ਦੁਆਵਾਂ ਦਿੱਤੀਆਂ।। ਸਕੂਲ ਦੀ ਪ੍ਰਿੰਸੀਪਲ ਸਿਸਟਰ ਜੈਸੀ ਵੱਲੋਂ ਸਕੂਲ ਦੀਆਂ ਪੂਰੇ ਸਾਲ ਦੀਆਂ ਪ੍ਰਾਪਤੀਆਂ ਨੂੰ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਸਾਹਮਣੇ ਦੱਸਿਆ ਗਿਆ, ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ। ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਨਾਲ ਆਏ ਹੋਏ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਛਾਲ ਭੇਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਬੱਚਿਆਂ ਤੇ ਅਧਿਆਪਕਾਂ ਵੱਲੋਂ ਨਿਭਾਈ ਗਈ ਅਤੇ ਅੰਤ ਵਿੱਚ ਸਕੂਲ ਦੇ ਸਟਾਫ ਸੈਕਰਟਰੀ ਰਮਨ ਮਸੀਹ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਕੂਲ ਦਾ ਸਮੂਹ ਟੀਚਿੰਗ ਅਤੇ ਨੋਨ ਟੀਚਿੰਗ ਸਟਾਫ ਕਮੇਟੀ ਮੈਂਬਰ ਤੇ ਬੱਚਿਆਂ ਦੇ ਮਾਪੇ ਸ਼ਾਮਿਲ ਸਨ। ਅੰਤ ਵਿੱਚ ਪ੍ਰੋਗਰਾਮ ਸਭਨਾਂ ਦੇ ਦਿਲ ਤੇ ਇੱਕ ਅਮਿੱਟ ਛਾਪ ਛੱਡਦਾ ਹੋਇਆ ਰਾਸ਼ਟਰੀ ਗਾਣ ਦੇ ਨਾਲ ਸਮਾਪਤ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


