HOME ਏ.ਐੱਸ.ਆਈ. ਸਿਕੰਦਰ ਪਾਲ ਨੇ ਸੰਭਾਲਿਆ ਆਸਰੋਂ ਚੌਂਕੀ ਦੇ ਇੰਚਾਰਜ ਵਜੋਂ ਅਹੁਦਾ

ਏ.ਐੱਸ.ਆਈ. ਸਿਕੰਦਰ ਪਾਲ ਨੇ ਸੰਭਾਲਿਆ ਆਸਰੋਂ ਚੌਂਕੀ ਦੇ ਇੰਚਾਰਜ ਵਜੋਂ ਅਹੁਦਾ

1
ਏ.ਐੱਸ.ਆਈ. ਸਿਕੰਦਰ ਪਾਲ
ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ): ਥਾਣਾ ਸਦਰ ਬਲਾਚੌਰ ਤੋਂ ਬਦਲ ਕੇ ਆਏ ਮਿਹਨਤੀ ਅਤੇ ਤਜ਼ਰਬੇਕਾਰ ਪੁਲਿਸ ਅਧਿਕਾਰੀ ਏ.ਐੱਸ.ਆਈ. ਸਿਕੰਦਰ ਪਾਲ ਨੇ ਅੱਜ ਆਸਰੋਂ ਚੌਂਕੀ ਵਿਖੇ ਬਤੌਰ ਇੰਚਾਰਜ ਆਪਣਾ ਅਹੁਦਾ ਸੰਭਾਲ ਲਿਆ ਹੈ। ਖਾਸ ਗੱਲ ਇਹ ਹੈ ਕਿ ਸਿਕੰਦਰ ਪਾਲ ਵੱਲੋਂ ਆਸਰੋਂ ਚੌਂਕੀ ਵਿਖੇ ਤੀਸਰੀ ਵਾਰ ਇੰਚਾਰਜ ਵਜੋਂ ਅਹੁਦਾ ਸੰਭਾਲਿਆ ਗਿਆ ਹੈ, ਜੋ ਕਿ ਇਲਾਕੇ ਵਿੱਚ ਉਨ੍ਹਾਂ ਦੀ ਕਾਬਲੀਅਤ ਨੂੰ ਬਾਖ਼ੂਬੀ ਦਰਸਾਉਂਦਾ ਹੈ। ਆਪਣੇ ਪੁਲਿਸ ਕਰੀਅਰ ਦੌਰਾਨ ਉਹ ਇਸ ਤੋਂ ਪਹਿਲਾਂ ਵੀ ਕਈ ਵੱਖ-ਵੱਖ ਥਾਣਿਆਂ ਅਤੇ ਚੌਂਕੀਆਂ ਵਿੱਚ ਇੰਚਾਰਜ ਵਜੋਂ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ।
ਅਹੁਦਾ ਸੰਭਾਲਣ ਉਪਰੰਤ ਚੌਂਕੀ ਇੰਚਾਰਜ ਸਿਕੰਦਰ ਪਾਲ ਨੇ ਸਪੱਸ਼ਟ ਕੀਤਾ ਕਿ ਚੌਂਕੀ ਵਿੱਚ ਆਉਣ ਵਾਲੇ ਹਰ ਮੋਹਤਬਰ ਵਿਅਕਤੀ ਅਤੇ ਨਾਗਰਿਕ ਨੂੰ ਪੂਰਾ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਨਵੇਂ ਚੌਂਕੀ ਇੰਚਾਰਜ ਦੇ ਅਹੁਦਾ ਸੰਭਾਲਣ ਨਾਲ ਇਲਾਕੇ ਦੇ ਲੋਕਾਂ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਭਾਰੀ ਉਮੀਦਾਂ ਜਤਾਈਆਂ ਜਾ ਰਹੀਆਂ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਿਸ਼ਕਾਮ ਸੇਵਾ ਬਿਰਧ ਆਸ਼ਰਮ ਨੂੰ ਲਾਇਨ ਕਲੱਬ ਰਾਏਕੋਟ ਵੱਲੋਂ ਰੋਜ਼ਾਨਾ ਵਰਤੋਂ ਦਾ ਜ਼ਰੂਰੀ ਸਮਾਨ ਭੇਟ
Next articleਪਿੰਡ ਵਿਰਕ ਤੋਂ ਪਿਛਲੇ 13 ਦਿਨਾਂ ਤੋਂ ਨਬਾਲਿਗ ਲੜਕੀ ਭੇਦਭਰੇ ਹਾਲਾਤਾਂ ‘ਚ ਲਾਪਤਾ